ਪੰਨਾ:ਦੰਪਤੀ ਪਿਆਰ.pdf/168

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੰਪਤੀ ਪਿਆਰ

ਚੀਤੇ, ਬਘਿਆੜ ਅਤੇ ਸੂਰ ਨੂੰ ਵੇਖ ਕੇ ਖੜੇ ਹੋ ਜਾਂਦੇ ਹਨ ਅਤੇ ਮਾਰੋ ਡਰ ਦੇਪਿੱਛੇ ਨੂੰ ਕਦਮ ਧਰਦੇ ਹਨ। ਅਜਿਹੇ ਸਮੇਂ ਉਨ੍ਹਾਂ ਨੂੰ ਇਕ ਕੋਰੜਾ ਛੱਡ ਹਜ਼ਾਰ ਕੋਰੜੇ ਮਾਰੋਂ, ਤਾਂ ਭੀ ਉਹ ਇਕ ਕਦਮ ਅੱਗੇ ਨਹੀਂ ਧਰਨਗੇ ਸਗੋਂ ਪਿੱਛੇ ਨੂੰ ਜ਼ਰੂਰ ਹਟਦੇ ਜਾਣਗੇ। ਪਰ ਸਰਦਾਰ ਜਗਜੀਵਨ ਸਿੰਘ ਜੀ ਦਾ ਘੋੜਾ ਸ਼ੇਰ ਦੀ ਗਰਜ ਸੁਣ ਕੇ ਭੀ ਅੱਗੇ ਵਧਦਾ ਗਿਆ।ਜੇਕਰ ਜੇਹਾ ਕੇਹਾ ਕੋਈ ਮਨੁੱਖ ਹੁੰਦਾ ਤਾਂ ਮਾਰੇ ਡਰ ਦੇ ਥਰ ਥਰ ਕੰਬਣ ਲੱਗਦਾ ਅਤੇ ਓਥੇ ਹੀ ਪ੍ਰਾਣ ਦੇ ਦੇਂਦਾ।ਸ਼ੇਰ ਨੂੰ ਦੇਖਦਿਆਂ ਹੀ ਸਰਦਾਰ ਜਗਜੀਵਨ ਸਿੰਘ ਨੇ ਘੋੜੇ ਨੂੰ ਅੱਡੀ ਲਾਣੀ ਅਰੰਭ ਕੀਤੀ, ਪਰ ਪੰਜਾਹ ਕਦਮ ਵੀ ਉਹ ਅੱਗੇ ਨਹੀਂ ਗਿਆ ਸੀ ਕਿ ਝਾੜੀ ਵਿਚੋਂ ਨਿਕਲ ਕੇ ਉਸ ਸ਼ੇਰ ਨੇ ਇਕ ਦੋ ਛਾਲਾਂ ਮਾਰੀਆਂ ਅਤੇ ਪਿਛੋਂਦੀ ਘੋੜੋ ਨੂੰ ਪਿਆ। ਸਰਦਾਰ ਜਗਜੀਵਨ ਸਿੰਘ ਨੇ ਤਲਵਾਰ ਹੱਥ ਵਿਚ ਪਹਿਲਾਂ ਹੀ ਸੂਤੀ ਹੋਈ ਸੀ, ਇਸ ਲਈ ਉਨ੍ਹਾਂ ਵਿਚ ਆਪਣਾ ਜਿੰਨਾ ਬਲਪਰਾਕ੍ਰਮ ਸੀ, ਉਸ ਸਾਰੇ ਨੂੰ ਸਮੇਟ ਕੇ ਉਨਾਂ ਸ਼ੇਰ ਪੁਰ ਚਲਾਈ, ਪਰ ਅਫਸੋਸ!ਉਸ ਸ਼ੇਰ ਦੇ ਪਿਛੋਂ ਦੀ ਮੁੜ ਕੇ ਪੈਣ ਕਰਕੇ ਤਲਵਾਰ ਉਸ ਦਾ ਇਕ ਕੰਨ ਵੱਢਦੀ ਹੋਈ ਹੇਠਾਂ ਡਿਗ ਪਈ। ਜੇਕਰ ਸਿਰ ਵਿਚ ਲੱਗਦੀ ਤਾਂ ਉਸੇ ਵੇਲੇ ਉਸ ਨੂੰ ਥਾਂ ਰੱਖਦੀ। ਮੂੰਹ ਫੇਰ ਕੇ ਸ਼ੇਰ ਨੂੰ ਤਲਵਾਰ ਮਾਰਨੀ ਅਤੇ ਆਪਣੇ ਘੋੜੇਬਚਾਉਣਾ ਕੋਈ ਮਖੌਲ ਦਾ ਕੰਮ ਨਹੀਂ ਸੀ। ਤਲਵਾਰ ਪੈਂਦਿਆਂ ਹੀ ਸ਼ੇਰ ਨੇ ਅਜਿਹੇ ਜ਼ੋਰ ਨਾਲ ਗਰਜ ਮਾਰੀ ਜਾਣੋਂ ਬਿਜਲੀ ਡਿੱਗ ਪਈ। ਗਰਜ ਮਾਰ ਕੇ ਉਸ ਨੇ ਘੋੜੇ ਨੂੰ ਛੱਡ ਦਿੱਤਾ ਅਤੇ ਸਰਦਾਰ ਜਗਜੀਵਨ ਸਿੰਘ ਉਪਰ ਹੱਲਾ ਕੀਤਾ, ਕਿਉਂਕਿ ਤਲਵਾਰ ਦਾ ਵਾਰ ਖਾਲੀ, ਜਾਣ ਅਤੇ ਉਸ ਦੇ ਹੱਥੋਂ ਛੁੱਟ ਕੇ ਡਿੱਗ ਪੈਣ ਨਾਲ ਹੀ ਸਰਦਾਰ ਹੁਰੀਂ ਘੋੜੇ ਦੀ ਪਿੱਠ ਉਪਰੋਂ ਕੁੱਦ ਕੇ ਉੱਤਰ ਗਏ ਸਨ। ਸ਼ੇਰ ਨੂੰ ਆਪਣੇ ਉਪਰ ਆਉਂਦਾ ਵੇਖ ਉਨ੍ਹਾਂ ਝੱਟ ਕਟਾਰ ਕੱਢੀ ਅਤੇ ਉਸ ਦਾ ਸਾਹਮਣਾ ਕੀਤਾ, ਪਰ ਸ਼ੇਰ ਦੇ ਦੋਵੇਂ ਪੰਜੇ ਉਨ੍ਹਾਂ ਦੇਸਿਰ ਦੇ ਸਾਫੇ ਉੱਪਰ ਹੀ ਪਏ ਅਤੇ ਚੋਟ ਨਾ ਵੱਜੀ। ਦਾਉ ਪਾ ਕੇ ਸਰਦਾਰ ਜਗਜੀਵਨ ਸਿੰਘ ਨੇ ਸ਼ੇਰ ਦੇ ਪੇਟ ਵਿਚ ਦੋ ਤਿੰਨ ਵਾਰੀ ਅਜਿਹੀ ਕਟਾਰ ਚਲਾਈ ਕਿ ਸ਼ੇਰ ਦੀਆਂ ਆਂਦਰਾਂ ਬਾਹਰ ਆ ਪਈਆਂ। ਸ਼ੋਰ ਨੇ ਡਿਗਦਿਆਂ ਡਿਗਦਿਆਂ ਸਰਦਾਰ ਜਗਜੀਵਨ ਸਿੰਘ ਦੀ ਪਿੱਠ ਵਿਚ ਅਜਿਹਾ ਜ਼ੋਰ ਨਾਲ

162