ਪੰਨਾ:ਦੰਪਤੀ ਪਿਆਰ.pdf/152

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੰਪਤੀ ਪਿਆਰ

ਇਕ ਲੰਬਾ ਹਾਹੁਕਾ ਭਰਿਆ ਅਤੇ ਆਦਿ ਤੋਂ ਅੰਤ ਤੱਕ ਆਪਣੀ ਵਿਥਿਆ ਕਹਿ ਸੁਣਾਈ। ਇਸ ਪ੍ਰਕਾਰ ਸਰੂਪ ਕੌਰ ਨੇ ਆਪਣੇ ਪਤਿਬ੍ਰਤ ਧਰਮ ਦੀ ਰੱਖਿਆ ਕਰਨੀ, ਪਤੀ ਨਾਲੋਂ ਵਿਛੜ ਜਾਣਾ, ਫੇਰ ਵੇਸਵਾ ਦੇ ਅਤਿਆਚਾਰ ਸੁਣ ਕੇ ਇਨਸਪੈਕਟਰ ਸਾਹਿਬ ਨੂੰ ਹਰਖ ਸ਼ੌਕ ਦੋਵੇਂ ਹੋਏ। ਹਰਖ ਨਾਲ ਉਨਾਂ ਦੀਆਂ ਅੱਖਾਂ ਵਿੱਚੋਂ ਹੰਝੂ ਵਗਣ ਲੱਗੇ ਅਤੇ ਕ੍ਰੋਧ ਨਾਲ ਉਨ੍ਹਾਂ ਦੀਆਂ ਅੱਖਾਂ ਲਾਲ ਹੋ ਗਈਆਂ। ਉਨ੍ਹਾਂ ਨੇ ਨਜ਼ਰ ਫੇਰ ਕੇ ਵੇਖਿਆ ਤਾਂ ਪਿੱਛੋਂ ਉਨ੍ਹਾਂ ਦਾ ਨੌਕਰ ਖੜਾ ਦੇਖ ਰਿਹਾ ਸੀ। ਉਸ ਨੂੰ ਇਨਸਪੈਕਟਰ ਨੇ ਇਕ ਇਸ਼ਾਰਾ ਕੀਤਾ, ਨੌਕਰ ਝੱਟ ਥਾਣੇ ਉੱਪਰ ਦੌੜਿਆ ਗਿਆ ਅਤੇ ਅੱਠ ਸਿਪਾਹੀ ਹੱਥਕੜੀਆਂ ਸਣੇ ਲੈ ਆਇਆ। ਇਨਸਪੈਕਟਰ ਸਾਹਿਬ ਦੇ ਹੁਕਮ ਅਨੁਸਾਰ ਉਸ ਵੇਸਵਾ ਅਤੇ ਉਸ ਦੀਆਂ ਚੇਲੀਆਂ ਨੂੰ ਹੱਥਕੜੀਆਂ ਲਗ ਗਈਆਂ ਅਤੇ ਇਕ ਬੰਦ ਗੱਡੀ ਵਿਚ ਬਿਠਾ ਕੇ ਪੁਲਿਸ ਦੀ ਹਵਾਲਾਤ ਵਿਚ ਭੇਜ ਦਿੱਤੀਆਂ ਗਈਆਂ। ਫਿਰ ਇਨਸਪੈਕਟਰ ਸਾਹਿਬ ਨੇ ਸਰੂਪ ਕੌਰ ਨੂੰ ਕਿਹਾ:–

"ਧੀਏ! ਤੂੰ ਹੁਣ ਕੁਝ ਚਿੰਤਾ ਨਾ ਕਰ। ਮੈਂ ਇਸ ਰੰਡੀ ਨੂੰ ਅਜੇਹੀ ਸਜ਼ਾ ਕਰਾਵਾਂਗਾ ਕਿ ਜਿਸ ਵਿਚ ਇਸ ਦੇ ਪ੍ਰਾਣ ਨਿਕਲ ਜਾਣਗੇ ਤਾਂਕਿ ਫੇਰ ਕਦੇ ਤੇਰੇ ਵਰਗੀ ਗਊ ਨੂੰ ਸਤਾਉਣ ਜੋਗੀ ਨਹੀਂ ਰਹੇ। ਹੁਣ ਤੂੰ ਸਾਡੇ ਘਰ ਚੱਲ ਕੇ ਅਰਾਮ ਕਰ। ਅਸੀਂ ਬਹੁਤ ਜਲਦੀ ਤੇਰੇ ਪਤੀ ਦੀ ਭਾਲ ਕਰ ਕੇ ਤੈਨੂੰ ਉਸ ਦੇ ਪਾਸ ਪਹੁੰਚਾ ਦੇਵਾਂਗੇ। ਤੂੰ ਹੁਣ ਕੁਝ ਚਿੰਤਾ ਨਾ ਕਰ।"

ਇਹ ਆਖ ਕੇ ਇਨਸਪੈਕਟਰ ਸਾਹਿਬ ਉਠੋ ਅਤੇ ਬਾਹਰ ਨੂੰ ਚੱਲੇ। ਸਰੂਪ ਕੌਰ ਭੀ ਉਨ੍ਹਾਂ ਦੇ ਪਿੱਛੇ ਪਿੱਛੇ ਹੋ ਪਈ। ਹਵੇਲੀ ਦੇ ਬਾਹਰ ਨਿਕਲ ਕੇ ਇਨਸਪੈਕਟਰ ਸਾਹਿਬ ਨੇ ਆਪਣੇ ਨੌਕਰ ਨੂੰ ਆਖ ਕੇ ਜੰਦਰਾ ਆਪਣੇ ਸਾਮ੍ਹਣੇ ਲਵਾਇਆ ਅਤੇ ਕੁੰਜੀਆਂ ਆਪਣੇ ਪਾਸ ਰੱਖੀਆਂ। ਫੇਰ ਘਰ ਚਲੇ ਗਏ। ਸਰੂਪ ਕੌਰ ਨੂੰ ਉਨ੍ਹਾਂ ਇਕ ਚੌਂਕੀ ਪੁਰ ਬੈਠ ਜਾਣ ਨੂੰ ਕਿਹਾ ਅਤੇ ਆਪ ਭੀ ਬੈਠ ਕੇ ਪਤਨੀ ਨੂੰ ਸਾਰੀ ਗੱਲ ਬਾਤ ਸੁਣਾਈ, ਜਿਸ ਵਿਚ ਸਰੂਪ ਕੌਰ, ਉੱਪਰ ਕੀਤੇ ਹੋਏ ਰੰਡੀ ਦੇ ਜ਼ੁਲਮ ਸੁਣ ਕੇ ਉਹ ਵੀ ਰੋ ਪਈ, ਪਰ ਪਤੀ ਨੇ ਉਸ ਨੂੰ ਝਿੜਕ ਕੇ ਕਿਹਾ:–

“ਤੂੰ ਕੀ ਕਰਦੀ ਹੈਂ? ਤੂੰ ਇਕ ਇਨਸਪੈਕਟਰ ਦੀ ਇਸਤ੍ਰੀ ਹੈਂ, ਇਸ ਲਈ

146