ਪੰਨਾ:ਦੁੱਲਾ ਭੱਟੀ.pdf/9

ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

(੯)

ਮੂਲ ਡਰਨਾ।

ਲਧੀ ਨੂੰ ਸਭਨਾਂ ਗਾਗਰਾਂ ਦਸਣੀਆਂ

ਸਭ ਔਰਤਾਂ ਲਧੀ ਦੇ ਕੋਲ ਜਾਕੇ ਆਖਣ ਦੁਲੇ ਨੂੰ ਰਖ ਸਮਝਾਇਕੇ ਨੀ। ਨਹੀਂ ਬਾਦਸ਼ਾਹ ਪਾਸ ਫਰਿਆਦ ਕਰੀਏ ਤੈਨੂੰ ਆਖਿਆ ਅਸੀਂ ਸੁਨਾਇਕੇ ਨੀ। ਅਸੀਂ ਚੁਪ ਬਥੇਰੀਆਂ ਹੋ ਰਹੀਆਂ ਅੰਦਰੋਂ ਉਠੀਆਂ ਬਹੁਤ ਦੁਖਾਇਕੇ ਨੀ। ਅਜੇ ਬੰਦ ਜੇ ਹੋਇਆ ਨਹੀਂ ਦੁਲਾ ਅਸੀਂ ਕੂਕਾਂ ਲਾਹੌਰ ਵਿਚ ਜਾਇਕੇ ਨੀ। ਅਜ ਤਕ ਬਥੇਰਾ ਦੇਖ ਰਹੀਆਂ ਸਭ ਬੈਠੀਆਂ ਘੜੇ ਭੰਨਾਇਕੇ ਨੀ। ਜੇ ਤੂੰ ਜ਼ਿੰਦਗੀ ਦੁਲੇ ਦੀ ਲੋੜਦੀ ਹੈਂ ਰਖ ਇਸ ਨੂੰ ਤੂੰ ਲੁਕਾਇਕੇ ਨੀ। ਲਧੀ ਸਭ ਅਗੇ ਕਰੇ ਅਰਜਦਾਰੀ ਨਾਲੇ ਬੋਲਦੀ ਪਾਸ ਬਹਾਇਕੇ ਨੀ। ਕਰੋ ਸਬਰ ਮੈਂ ਦੇਵਸਾਂ ਸਾਰੀਆਂ ਨੂੰ ਘੜੇ ਤਾਂਬੇ ਦੇ ਤੁਰਤ ਬਨਾਇਕੇ ਨੀ। ਗਲਾਂ ਮਿਠੀਆਂ ਨਾਲ ਖੁਸ਼ਹਾਲ ਕਰਕੇ ਭੇਜ ਸਾਰੀਆਂ ਘਰੀਂ ਮਨਾਇਕੇ ਨੀ। ਫਿਰ ਦੇਵੇ ਖਰੀਦ ਬਜ਼ਾਰ ਵਿਚੋਂ ਦੇਵੇ[1] ਗਾਗਰਾਂ ਤੁਰਤ ਮੰਗਾਇਕੇ ਨੀ। ਘੜੇ ਮਿਟੀ ਦੇ ਰਖੇ ਨੀ ਸਭ ਉਹਨੇ ਭਰੇ ਗਾਗਰਾਂ ਨਾਲ ਲਿਜਾਇਕੇ ਨੀ। ਕਿਸ਼ਨ ਸਿੰਘ ਉਹ ਸਭ ਆਨੰਦ ਹੋਈਆਂ ਦਿਲੋਂ ਦਿਲ ਦਾ ਫਿਕਰ ਹਟਾਇਕੇ ਨੀ।

ਲਧੀ ਨੇ ਸਭ ਨੂੰ ਗਾਗਰਾਂ ਦੇਣੀਆਂ ਅਤੇ ਦੁਲੇ ਨੇ ਤੋੜ ਦੇਣੀਆਂ

ਕੋਰੜਾ ਛੰਦ॥

ਲਧੀ ਦੇਵੇ ਸਭ ਨੂੰ ਨਾਲੇ ਗਾਗਰਾਂ। ਦੁਲੇ ਵਾਲੀ ਹਠ ਭੈਣੋਂ ਵਾਂਗ ਸਾਗਰਾਂ। ਅਜ ਆਵੇ ਘਰ ਉਹਨੂੰ ਮੈਂ ਸੂਨਾਵਨਾਂ। ਲਧੀ ਕਹੇ ਮੂਲ ਨਾ ਲਾਹੌਰ ਜਾਵਨਾਂ। ਸਭੇ ਲੈ ਕੇ ਗਾਗਰਾਂ ਘਰਾਂ ਨੂੰ ਜਾਂਦੀਆਂ। ਮਿਟੀ ਦੇ ਘੜੇ ਘਰੀਂ ਜਾ ਟਿਕਦੀਆਂ। ਗਾਗਰਾਂ ਦੇ ਨਾਲ ਲੈ ਕੇ ਪਾਣੀ ਆਵਣਾ। ਲਧੀ ਕਹੇ ਮੂਲ ਨਾ ਲਾਹੌਰ ਜਾਵਣਾ। ਗਾਗਰਾਂ ਜਾਂ ਦੁਲਾ ਸਭ ਕੋਲ ਦੇਖਦਾ। ਫਿਰ ਇਹ ਦਲੀਲ ਦਿਲ ਵਿਚ ਟੇਕਦਾ। ਕੀਤੀ

  1. ਦੂਜੀ ਛਾਪ ਵਿੱਚ 'ਦੇੜੇ' ਲਿਖਿਆ ਹੋਇਆ ਹੈ