(੭)
ਇਹ ਦਿਲ ਅੰਦਰ ਕਾਲ ਲਵੇਗਾ ਸਭ ਨੂੰ ਮਾਰ ਕੇ ਤੇ। ਇਹ ਸੋਚ ਕਾਜੀ ਦੀ ਪਕੜ ਗਰਦਨ ਮਾਰੇ ਜਿਮੀਂ ਦੇ ਨਾਲ ਫਟਕਾਰ ਕੇ ਤੇ। ਤਿੰਨ ਚਾਰ ਵਾਰੀ ਇਹ ਹਾਲ ਕੀਤਾ ਕਾਜੀ ਰੋਂਵਦਾ ਤੋਬਾ ਪੁਕਾਰ ਕੇ ਤੇ। ਜਲਦੀ ਨਾਲ ਫਿਰ ਓਹ ਰਵਾਨ ਹੋਇਆ ਓਥੇ ਕਾਜੀ ਨੂੰ ਖੂਬ ਸਵਾਰ ਕੇ ਤੇ। ਫਿਰ ਪਾਸ ਤਰਖਾਣ ਦੇ ਜਾਏ ਦੁਲਾ ਕਹੇ ਉਸ ਨੂੰ ਇਹ ਚਿਤਾਰ ਕੇ ਤੇ। ਦੇਵੀ ਇਕ ਗੁਲੇਲ ਬਣਾ ਮੈਨੂੰ ਕੋਈ ਬਾਂਸ ਅਸੀਲ ਸੁਧਾਰ ਕੇ ਤੇ। ਕਿਸ਼ਨ ਸਿੰਘ ਗੁਲੇਲ ਤਿਆਰ ਹੋਈ ਵਿਚ ਚਾੜਦਾ ਤੰਦ ਨਿਤਾਰ ਕੇ ਤੇ।
ਦੁਲੇ ਨੇ ਤਰਖ਼ਾਣ ਦੇ ਪਾਸ ਜਾਣਾ। ਕੋਰੜਾ ਛੰਦ॥
ਕੁਟ ਕੇ ਜਾਂ ਕਾਜੀ ਨੂੰ ਸੀ ਦੁਲਾ ਭਜਿਆ। ਜਾ ਕੇ ਤਰਖਾਣ ਨਾਲ ਦਿਲਬਰ ਗਜਿਆ। ਝਟ ਮੇਰੀ ਤੂੰ ਇਕ ਗੁਲੇਲ ਜੜ ਦੇ। ਹੋਰ ਸਾਰੇ ਕੰਮ ਤਾਈਂ ਅਜ ਛੋੜਦੇ। ਮੈਨੂੰ ਤਾਂ ਗੁਲੇਲ ਦਾ ਹੈ ਬੜਾ ਚਾਓ ਓਏ। ਦਈਂ ਤੂੰ ਸ਼ਤਾਬੀ ਨ ਦੇਰ ਲਾਈਂ ਓਏ। ਮੈਨੂੰ ਤਾਂ ਸ਼ਤਾਬੀ ਕਾਰੀਗਰਾ ਟੋਚ ਦੇ। ਹੋਰ ਸਾਰੇ ਕੰਮ ਤਾਈਂ ਅਜ ਛੋੜਦੇ। ਭਾਲ ਕੇ ਲਗਾਈਂ ਤੂੰ ਅਸਲੀ ਬਾਂਸ ਓਏ। ਟੁਟੇ ਨਹੀਂ ਕਦੀ ਜੇਹੜੇ ਭਰੇ ਸਾਂਸ ਓਏ। ਐਸੀ ਤਾਂ ਗੁਲੇਲ ਨੂੰ ਸ਼ਤਾਬੀ ਜੋੜ ਦੇ। ਹੋਰ ਸਾਰੇ ਕੰਮ ਤਾਈਂ ਅਜ ਛੋੜ ਦੇ। ਕਾਰੀਗਰਾ ਕੰਮ ਨਹੀਂ ਕਦੇ ਮੁਕਦੇ। ਜਦੋਂ ਤਾਈਂ ਬੰਦੇ ਦੇ ਨਾ ਦਮ ਰੁਕਦੇ। ਕਰਕੇ ਸ਼ਤਾਬੀ ਕੰਮ ਸਾਨੂੰ ਟੋਰ ਦੇ। ਹੋਰ ਸਾਰੇ ਕੰਮ ਤਾਈਂ ਅਜ ਛੋੜ ਦੇ। ਇਕ ਘੜੀ ਦੁਲਿਆ ਸਬਰ ਕਰ ਓਏ। ਹੋਇਕੇ ਉਤਾਨਿਆ ਨਾ ਗਲੇ ਪੜ ਓਏ। ਤੇਰੇ ਜਿਹੇ ਚੋਬਰੇ ਦਾ ਦਮ ਤੋੜ ਦੇ। ਹੋਰ ਸਾਰੇ ਕੰਮ ਤਾਈਂ ਅਜੇ ਛੋੜਦੇ। ਐਸਾ ਮੈਂ ਅਸੀਲ ਲਗਾ ਕੇ ਦੇਵਾਂ ਬਾਂਸ ਓਏ। ਟੁਟੇ ਨਹੀਂ ਦੁਲਿਆ ਜੋ ਕਈ ਸਾਲ ਓਏ। ਕਿਸ਼ਨ ਸਿੰਘ ਚੋਬਰਾਂ ਨੂੰ ਨਹੀਂ ਮੋੜਦੇ। ਹੋਰ ਸਾਰੇ ਕੰਮ ਤਾਈਂ ਅਜ ਛੋਡਦੇ।
ਦੁਲੇ ਨੇ ਮੁੰਡਿਆਂ ਨੂੰ ਨਾਲ ਲਿਜਾ ਕੇ ਔਰਤਾਂ ਦੇ ਘੜੇ ਤੋੜਨੇ॥ ਬੈਂਤ॥
ਦੁਲਾ ਫੌਜ ਬਨਾਂਵਦਾ ਮੁਡਿਆਂ ਦੀ ਫਿਰ ਹਥੀਂ ਗੁਲੇਲਾਂ