ਪੰਨਾ:ਦੁੱਲਾ ਭੱਟੀ.pdf/6

ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

(੬)

ਸੁਣਾਂਵਦੀ ਜੇ। ਖੁਸ਼ੀ ਨਾਲ ਜੇ ਦੁਲਾ ਕਬੂਲ ਕਰਦਾ ਲਧੀ ਕਾਜੀ ਦੇ ਪਾਸ ਲਿਜਾਂਵਦੀ ਜੇ। ਲੱਧੀ ਕਾਜੀ ਹੈ ਜਾਇ ਸਲਾਮ ਆਖੇ ਨਾਲੇ ਸੀਰਨੀ ਨਜ਼ਰ ਟਿਕਾਂਵਦੀ ਜੇ। ਕਰੋ ਮਿਹਰਬਾਨੀ ਦਿਓ ਸਬਕ ਇਸ ਨੂੰ ਇਹ ਆਖ ਕੇ ਘਰ ਨੂੰ ਜਾਂਵਦੀ ਜੇ। ਕਿਸ਼ਨ ਸਿੰਘ ਏਹ ਸਬਕ ਪੜ੍ਹਾ ਦੇਂਦੀ ਵਾਰੀ ਦੁਲੇ ਜਵਾਨ ਦੀ ਆਂਵਦੀ ਜੇ।

ਨਸੀਹਤ ਕਾਜੀ

ਕਾਜ਼ੀ ਆਖਦਾ ਦੁਲੇ ਨੂੰ ਸੁਣ ਬੱਚਾ ਜਿਹੜਾ ਸਬਕ ਮੈਂ ਤੈਨੂੰ ਪੜਾਵਣਾ ਹਾਂ। ਦਿਲ ਲਾ ਕੇ ਇਸ ਨੂੰ ਯਾਦ ਕਰਨਾ ਤਾਹੀਂ ਅਗੇ ਮੈਂ ਫਿਰ ਬਤਾਵਨਾ ਹਾਂ। ਨਿਉਂ ਨਿਉਂ ਖੁਦਾ ਦੀ ਕਰੀਂ ਸੇਵਾ ਇਹ ਸਿਖਿਆ ਤੈਨੂੰ ਸਿਖਾਵਣਾ ਹਾਂ। ਨੇਕ ਲੜਕੇ ਨੂੰ ਨਿਤ ਪਿਆਰ ਦੇਵਾਂ ਬਦਹਾਲ ਦੀ ਖਲ ਉਡਾਵਨਾ ਹਾਂ। ਨੇਕ ਕੰਮਾਂ ਤੋਂ ਹੁੰਦਾ ਹੈ ਨਾਮ ਰੋਸ਼ਨ ਤਾਹੀਓਂ ਤੈਨੂੰ ਮੈਂ ਇਹ ਸਮਝਾਵਦਾ ਹਾਂ। ਇਲਮਦਾਰ ਹਸੇ ਸਦਾ ਦੁਨੀਆਂ ਉਤੇ ਕਰੀਂ ਸੋਈ ਜੋ ਤੈਨੂੰ ਸੁਨਾਵਨਾ ਹਾਂ। ਜੇਹੜਾ ਹੁਕਮ ਤੋਂ ਫੇਰ ਖਿਲਾਫ ਕਰਦਾ ਮਾਰ ਮਾਰ ਕੇ ਤੀਰ ਬਨਾਵਨਾ ਹਾਂ। ਸੁਣੇ ਹੁਕਮ ਤੇ ਸਬਕ ਨੂੰ ਯਾਦ ਕਰਦਾ ਮੈਂ ਤੇ ਵਾਰਨੇ ਉਸ ਤੋਂ ਜਾਂਵਦਾ ਹਾਂ। ਇਹ ਨਿਤ ਦਾ ਦੁਲਿਆ ਕੰਮ ਤੇਰਾ ਮੈਂ ਤਾਂ ਗਧੇ ਨੂੰ ਆਲਮ ਬਨਾਵਦਾ ਹਾਂ। ਕਿਸ਼ਨ ਸਿੰਘ ਹੀ ਆਖਦਾ ਸ਼ੁਕਰ ਕਰ ਤੂੰ ਤੈਨੂੰ ਸਬਕ ਮੈਂ ਸ਼ੁਰੂ ਕਰਾਵਨਾ ਹਾਂ।

ਕਾਜੀ ਨੂੰ ਦੁਲੇ ਨੂੰ ਕਹਿਣਾ

ਦੁਲਾ ਆਖਦਾ ਮੀਆਂ ਜੀ ਅਰਜ ਮੇਰੀ ਤੁਸਾਂ ਦਸਣਾ ਖੂਬ ਵਿਚਾਰ ਕੇ ਤੇ। ਨਾਮ ਉਜਲਾ ਜਹਾਨ ਵਿਚ ਹੋਵੇ ਰੋਸ਼ਨ ਸਈ ਗਲ ਸੁਣ ਦਸੋ ਵਿਚਾਰ ਕੇ ਤੇ। ਕਾਜੀ ਆਖਦਾ ਦੁਲਿਆ ਸਚ ਦਸਾਂ ਕੌਣ ਬਹੇ ਏਥੇ ਧਰਨਾ ਮਾਰ ਕੇ ਤੇ। ਰਹੇ ਵਿਚ ਜਹਾਨ ਦੇ ਬਹੁਤ ਮੁਦਤ ਜਿਹੜਾ ਫਲਦਾ ਬਣੇ ਨੇਕ ਕਾਰ ਕੇ ਤੇ। ਨਾਮ ਬਦੀ ਦੇ ਫਲਦਾ ਬਹੁਤ ਛੇਤੀ ਐਪਰ ਜਾਂਵਦੀ ਝਟ ਵਸਾਰ ਕੇ ਤੇ। ਦੁਲੇ ਕੀਤੀ ਵਿਚਾਰ