ਪੰਨਾ:ਦੁੱਲਾ ਭੱਟੀ.pdf/49

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੯)

ਯਾਰੋ। ਇਕ ਅਧਾ ਜਾਂ ਦੁਲਾ ਚੜਾਏ ਗਿਆ ਹੋਏ ਅਕਲ ਤੇ ਹੋਸ਼ ਵਰਾਰ ਯਾਰੋ। ਝਟ ਨੌਕਰਾਂ ਮਿਰਜੇ ਨੂੰ ਖਬਰ ਕੀਤੀ ਦੇਵੋ ਤੌਕ ਜੰਜੀਰ ਵਿਚ ਡਾਰ ਯਾਰੋ। ਫਿਰ ਰਾਤ ਨੂੰ ਸੁਟਿਆ ਜੇਲਖਾਨੇ ਉਤੇ ਲਾਏ ਪਹਿਰੇਦਾਰ ਯਾਰੋ। ਜਦੋਂ ਹੋਣੀ ਨੇ ਆ ਕੇ ਘੇਰ ਲੀਤਾ ਕਰ ਦਿਲ ਦੇ ਵਿਚ ਵਿਚਾਰ ਯਾਰੋ। ਸੁਣਕੇ ਹੋਣੀ ਦੀ ਬਾਤ ਨੂੰ ਆਖਦਾ ਹੈ ਤੇਰਾ ਕੌਲ ਨਾ ਸਕਦਾ ਟਾਲ ਯਾਰੋ। ਐਪਰ ਵੈਰੀ ਦੇ ਹਥੋਂ ਹੈ ਨਹੀਂ ਮਰਨਾ ਦਿਲ ਵਿਚ ਦਲੀਲ ਲਈ ਧਾਰ ਯਾਰੋ। ਹੋਣੀ ਦੁਲੇ ਦਾ ਸੁਣ ਸਵਾਲ ਕਿਹਾ ਮਰੇ ਮਹਿਲਾਂ ਵਿਚ ਟਕਰਾਂ ਮਾਰ ਯਾਰੋ। ਹੋਣੀ ਛਡਦੀ ਨਹੀਂ ਹੈ ਕਿਸ਼ਨ ਸਿੰਘਾ ਏਹ ਮੁਝ ਤੇ ਚਾੜ ਵਾਰ ਯਾਰੋ।

ਪਹਿਰੇਦਾਰ ਨੂੰ ਦਸ ਕੇ ਦੁਲੇ ਨੇ ਜਾਨ ਦੇਣੀ

ਦੁਲਾ ਦੇਖ ਕੇ ਆਪ ਨੂੰ ਕੈਦ ਅੰਦਰ ਵਿਚ ਦਿਲ ਦੇ ਆਪ ਝੂਰਦਾ ਹੈ। ਨਾਲ ਅਕਲ ਦੇ ਹਾਰ ਬਿਆਨ ਕਰਦਾ ਪੈਹਰੇਦਾਰ ਤਾਈਂ ਨਾਲੇ ਘੂਰਦਾ ਹੈ। ਇਕ ਮੁਗਲ ਦੀ ਜਾਨ ਨਾ ਛਡਦਾ ਮੈਂ ਜੋ ਜਾਣਦਾ ਪਤਾ ਏਹ ਸੂਰ ਦਾ ਹੈ। ਮੈਨੂੰ ਧਰਮ ਦਾ ਭਾਈ ਬਣਾ ਆਂਦਾ ਮੈਂ ਨਾ ਸੋਚਿਆ ਛੰਦ ਫਤੂਰ ਦਾ ਹੈ। ਐਪਰ ਹੋਣੀ ਸੀ ਕੂਕਦੀ ਸਿਰ ਉਤੇ ਮੂੰਹ ਦਸਿਆ ਸੂ ਚੰਨ ਨੂਰ ਦਾ ਹੈ। ਆਖ ਮਿਰਜੇ ਨੇ ਢੰਗ ਨਾਲ ਬੰਦ ਕੀਤਾ ਤਾਂ ਹੀ ਪਕੜਿਆ ਰਾਹ ਗਰੁਰ ਦਾ ਹੈ। ਮੈਨੂੰ ਸੇਖੋਂ ਦੇ ਮਿਲਣ ਦਾ ਸ਼ੌਂਕ ਆਹਾ ਐਪਰ ਆ ਗਿਆ ਵਕਤ ਸਥੂਰ ਦਾ ਹੈ। ਸਾਡਾ ਵਿਚ ਦਰਗਾਹ ਦੇ ਹੋਏ ਮੇਲੇ ਅਸਾਂ ਮਲਿਆ ਰਾਹ ਹਜੂਰ ਦਾ ਹੈ। ਵਕਤ ਆਖਰੀ ਇਤਨੀ ਬਾਤ ਕਹਿਕੇ ਮਿਝ ਜਿਵੇਂ ਮੂਸਕ ਕਫੂਰ ਦਾ ਹੈ। ਕਿਸ਼ਨ ਸਿੰਘ ਟਕਰਾਂ ਮਾਰ ਮਰਿਆ ਪੁਰਜੇ ਹੋਵੇ ਜਿਵੇਂ ਡੰਡਾ ਖ਼ਜਰ ਦਾ ਹੈ।