(੪੦)
ਨੂਰ ਖਾਂ ਦਾ ਰਵਾਨਾ ਹੋਣਾ ਵਾਸਤੇ ਜੰਗ ਦੇ
ਦਸ ਸਾਲ ਦੀ ਉਮਰ ਸੀ ਨੂਰ ਖਾਂ ਦੀ ਜਦੋਂ ਜੰਗ ਨੂੰ ਕੀਤਾ ਤਿਆਰ ਯਾਰੋ। ਲੱਕ ਕਸ ਕੇ ਪਹਿਨ ਹਥਿਆਰ ਸਾਰੇ ਜਾਵੇ ਲਧੀ ਦੇ ਵਲੋਂ ਸਵਾਰ ਯਾਰੋ। ਅੰਮਾਂ ਦਸ ਮੈਂਨੂੰ ਕੇਹੜੀ ਤਰਫ ਜਾਵਾਂ ਮੁਗਲ ਮਲਿਆ ਹੈ ਕੇਹੜਾ ਬਾਰ ਯਾਰੋ। ਬੱਚਾ ਸਦਕੇ ਜਾਵਾਂ ਮੈਂ ਜਾਹ ਵਾਰੀ ਜਾਣਾ ਕੋਇਕੇ ਖੂਬ ਹੁਸ਼ਿਆਰ ਯਾਰੋ। ਡੇਰਾ ਮੁਗਲਾਂ ਤਰਫ ਲਾਹੌਰ ਦੀ ਹੈ ਜਾਵੀਂ ਕਿਤੋਂ ਦੂਸਰੇ ਪਾਰ ਯਾਰੋ। ਤੁਰਤ ਲੱਧੀ ਨੂੰ ਆਨ ਅਸਲਾਮ ਕੀਤੇ ਨਾਲ ਅਲਾ ਨੂੰ ਮਨ ਚਿਤਾਰ ਯਾਰ। ਘੋੜਾ ਛੇੜ ਮੈਦਾਨ ਦੇ ਵਿਚ ਵੜਿਆ ਦੂਰੋਂ ਕਰਦਾ ਸੀ ਮਾਰੋ ਹੀ ਮਾਰ ਯਾਰੋ। ਕੰਬ ਗਏ ਸੀ ਮੁਗਲ ਸਰਦਾਰ ਸਾਰੇ ਗਜਿਆ ਖੂਬ ਲਲਕਾਰ ਯਾਰੋ। ਸਾਰੇ ਆਖਦੇ ਸੀ ਦੁਲਾ ਆਇ ਗਿਆ ਖੂਨ ਇਸ ਕੀਤਾ ਬੇਸ਼ੁਮਾਰ ਯਾਰੋ। ਮੁਗਲ ਜਾਨ ਬਚਾਂਵਦੇ ਇਕ ਦੂਜੀ ਕਠੇ ਦਸਦੇ ਨਾ ਦੋ ਚਾਰ ਯਾਰੋ। ਬੇਈਮਾਨ ਕਾਜੀ ਸੀ ਜੋ ਪਿੰਡੀ ਕਰਕੇ ਦਿਲ ਦੇ ਵਿਚ ਵਿਚਾਰ ਯਾਰੋ। ਜਾ ਮਿਰਜੇ ਨੂੰ ਝਟ ਇਹ ਖਬਰ ਦਿਤੀ ਦੁਲਾ ਪਿੰਡੀਓਂ ਹੋਇਆ ਫਰਾਰ ਯਾਰੋ। ਇਹ ਤਾਂ ਪੁਤ ਹੈ ਦੁਲੇ ਦਾ ਜੰਗ ਕਰਦਾ ਲਓ ਹੌਂਸਲਾ ਮਨ ਵਿਚ ਧਾਰ ਯਾਰੋ। ਮੈਨੂੰ ਦੁਲੇ ਨੇ ਬਹੁਤ ਹੀ ਦੁਖ ਦਿਤਾ ਇਸ ਵਾਸਤੇ ਕੀਤਾ ਇਜਹਾਰ ਯਾਰੋ। ਸੁਣੀ ਮਿਰਜੇ ਨੇ ਕਾਜੀ ਦੀ ਗਲ ਜਦੋਂ ਚਾਂਗਾਂ ਮਾਰਦਾ ਹਥ ਉਲਾਰ ਯਾਰੋ। ਕਈ ਮੁਗਲ ਆਏ ਝਟ ਪਾਸ ਉਸ ਦੇ ਜਦੋਂ ਮਿਰਜੇ ਦੀ ਸੁਣੀ ਪੁਕਾਰ ਯਾਰੋ। ਮਿਰਜਾ ਆਖਦਾ ਦੁਲੇ ਦਾ ਪੁਤ ਹੈ ਤਾਂ ਲਓ ਘੇਰ ਜਲਦੀ ਵਿਚਕਾਰ ਯਾਰੋ। ਕਿਸ਼ਨ ਸਿੰਘ ਸੀ ਪਕੜਨਾ ਪਾਏ ਘੇਰਾ ਅਕਠੇ ਹੋ ਕੇ ਕਈ ਸਰਦਾਰ ਯਾਰੋ।
ਮੁਗਲਾਂ ਨੇ ਭੇਤ ਪਾ ਕੇ ਪਿੰਡੀ ਨੂੰ ਲੁਟਣਾ ਤੇ ਦੁਲੇ ਦੇ ਕੁਟੰਬ ਨੂੰ ਗ੍ਰਿਫਤਾਰ ਕਰਨਾ
ਜਦੋਂ ਕਾਜੀ ਨੇ ਦੱਸਿਆ ਭੇਦ ਸਾਰਾ ਖੁਸ਼ੀ ਮੁਗਲਾਂ ਦੇ ਦਿਲ ਵਿਚ ਆਂਵਦੀ ਏ। ਨਾਲੇ ਹੌਂਸਲੇ ਦੇ ਇਕ ਪਲ ਅੰਦਰ ਫੌਜ ਆ ਪਿੰਡੀ