(੪)
ਮੂਲ ਕਰਦਾ ਦੁਲਾ ਜਾਂਵਦਾ ਘੋੜਾ ਭਜਾ ਸਾਈਂ। ਸਾਲ ਦਸਵੇਂ ਵਿਚ ਮੈਦਾਨ ਜਾ ਕੇ ਲੈਣ ਖੂਬ ਹੀ ਘੋੜੇ ਦੁੜਾ ਸਾਈਂ। ਵਰ੍ਹੇ ਗਿਆਰਵੇਂ ਜਾਣ ਸ਼ਿਕਾਰ ਕਾਰਨ ਐਪਰ ਨੌਕਰਾ ਸੰਗ ਲੈਜਾ ਸਾਈਂ। ਸਾਲ ਬਾਰ੍ਹਵੇਂ ਭੇਜ ਵਜ਼ੀਰ ਤਾਈਂ ਅਕਬਰ ਦੋਹਾਂ ਨੂੰ ਲਵੇ ਬੁਲਾ ਸਾਈਂ। ਹੋਰ ਖਾਣ ਦੇ ਵਿਚ ਹੁਸ਼ਿਆਰ ਹੋਏ ਐਪਰ ਸਿਖ ਲਏ ਅਦਬ ਅਦਾਬ ਸਾਈਂ। ਬਾਦਸ਼ਾਹ ਨੇ ਹੁਕਮ ਵਜ਼ੀਰ ਨੂੰ ਦਿਤਾ ਤੰਬੂ ਵਿਚ ਮੈਦਾਨ ਲੁਵਾ ਸਾਈਂ। ਕਲ ਕੰਮ ਮੈਂ ਦੋਹਾਂ ਦਾ ਵੇਖਣਾ ਏਂ ਦੋਵੇਂ ਖੂਬ ਮੈਦਾਨ ਸਜਾ ਸਾਈਂ। ਤੁਰਤ ਸਾਰੇ ਕੰਮ ਤਿਆਰ ਹੋਏ ਦੇਵਨ ਝਟ ਕਨਾਤ ਤਨਾ ਸਾਈਂ। ਦੂਜੇ ਰੋਜ਼ ਨੂੰ ਜਲਸਾ ਤਿਆਰ ਹੋਇਆ ਦੇਵਾਂ ਦੇਹਾਂ ਨੂੰ ਖੂਬ ਸਜਾ ਸਾਈਂ। ਕਿਸ਼ਨ ਸਿੰਘ ਇਹ ਵਿਚ ਮੈਦਾਨ ਜਾ ਕੇ ਲਿਆ ਦੋਹਾਂ ਨੂੰ ਪਾਸ ਬੈਠਾ ਸਾਈਂ।
ਬਾਦਸ਼ਾਹ ਨੇ ਇਮਤਹਾਨ ਲੈਣਾ
ਚਿਲਾ ਤੀਰ ਕਮਾਨ ਫੜਾ ਦਿਤੇ ਲੈਣ ਦੋਵਾਂ ਦਾ ਇਮਤਿਹਾਨ ਮੀਆਂ। ਦੋਵੇਂ ਤੀਰ ਦੇ ਰੰਗ ਬਣਾ ਦਿਤੇ ਮਤਾਂ ਰਹੇ ਨੇ ਕੋਈ ਪਛਾਣ ਮੀਆਂ। ਪਹਿਲਾਂ ਛਡਿਆ ਤੀਰ ਸ਼ਾਹਜ਼ਾਦੇ ਨੇ ਫੇਰ ਛਡਦਾ ਦੂਲਾ ਜਵਾਨ ਮੀਆਂ। ਤੀਰ ਦੁਲੇ ਦਾ ਮਿਲਿਆ ਬਹੁਤ ਦੂਰੋਂ ਜਦੋਂ ਦੇਖਕੇ ਵਿਚ ਮਕਾਨ ਮੀਆਂ। ਫੇਰ ਇਕ ਨਿਸ਼ਾਨ ਬਣਾ ਦੇਂਦੇ ਵੇਖਣ ਦੋਹਾਂ ਦੇ ਫੇਰ ਨਿਸ਼ਾਨ ਮੀਆਂ। ਲਗਾ ਤੀਰ ਸ਼ਹਿਜ਼ਾਦੇ ਦਾ ਇਕ ਨਹੀਂ ਸੀ ਦੁਲਾ ਮਾਰਦਾ ਵਿਚ ਮੈਦਾਨ ਮੀਆਂ। ਦਿਲ ਬਾਦਸ਼ਾਹ ਥੋੜਾ ਮਸਤ ਹੋਯਾ ਫੇਰ ਦੇਖ ਦੇਖ ਕੇ ਗੇਂਦ ਚੁਗਾਨ ਮੀਆਂ। ਦੁਲਾ ਸੇਖੋਂ ਨੂੰ ਗੇਂਦ ਨਾ ਮੂਲ ਦੇਵੇ ਕਰੇ ਧਕਿਆਂ ਦੇ ਨਾਲ ਹੈਰਾਨ ਮੀਆਂ। ਝੂਠ ਬੋਲੇ ਤਾਂ ਜਾਨ ਗਵਾ ਦੇਊਂ ਸਚ ਸਚ ਵਿਚ ਤੂੰ ਜਾਨ ਅਮਾਨ ਮੀਆਂ। ਦੁਧ ਸੇਖੋਂ ਨੂੰ ਨਹੀਂ ਪਿਲਾਇਆ ਤੂੰ ਮੇਰੇ ਦਿਲ ਦੇ ਵਿਚ ਗੁਮਾਨ ਮੀਆਂ। ਦੁਲਾ ਓਸ ਨੂੰ ਤਨ ਨਾ ਲਗਨ ਦੇਂਦਾ ਇਕ ਪਲਕ ਅੰਦਰ