ਪੰਨਾ:ਦੁੱਲਾ ਭੱਟੀ.pdf/39

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੯)

ਬੜਾ ਖੁਸ਼ਹਾਲ ਹੋਇਆ।

ਦੂਸਰੀ ਲੜਾਈ ਮੇਹਰੂ ਪੋਸਤੀ ਦੀ

ਰੋਜ ਦੂਸਰੇ ਮੇਹਰੂ ਤਿਆਰ ਹੋ ਕੇ ਤੁਰਤ ਜਾਇਕੇ ਫੌਜ ਵਿਚ ਵਜਿਆ ਈ। ਜਾ ਫੌਜ ਵਿਚ ਹਿਲ ਜੁਲ ਪਾ ਦਿਤੀ ਜਦੋਂ ਸ਼ੇਰ ਵਾਂਗੂੰ ਗਜਿਆ ਈ। ਨਾਲ ਫਰਾਂਵਦਾ ਚਾਰ ਤਰਫੀਂ ਖੂਬ ਨਸ਼ੇ ਦੇ ਨਾਲ ਹੀ ਰਜਿਆ ਈ। ਫਿਰ ਆਖਦਾ ਆਇਕੇ ਲੜੇ ਮਿਰਜਾ ਜੇਕਰ ਉਸਨੂੰ ਆਂਵਦੀ ਲਜਿਆ ਈ। ਐਵੇਂ ਲੋਕਾਂ ਨੂੰ ਜੰਗ ਵਿਚ ਮਾਰਦਾ ਏ ਮਿਰਜੇ ਆਪਣਾ ਆਪ ਤਾਂ ਕਜਿਆ ਈ। ਕਈ ਮੇਹਰੂ ਨੇ ਮਾਰ ਜੁਆਨ ਦਿਤੇਂ ਚਾਰ ਪੋਸਤੀ ਭੀ ਤਨ ਛਡਿਆ ਈ। ਜਦੋਂ ਮੇਹਰੂ ਦੇ ਆਦਮੀ ਚਾਰ ਮੋਏ ਲੈ ਕੇ ਬਾਕੀਆਂ ਨੂੰ ਤਦੋਂ ਭਜਿਆ ਈ। ਕਿਸ਼ਨ ਸਿੰਘ ਜੋ ਮੇਹਰੂ ਦਾ ਵਸ ਲਗਾ ਦੂਜੀ ਵਾਰ ਲਜਾਇਆ ਓਪਰ ਸਜਿਆ ਈ।

ਮੇਹਰੂ ਨੇ ਵਾਪਸ ਜਾ ਕੇ ਹਾਲ ਦਸਣਾ ਚਾਰ ਪੋਸਤੀ ਤੇ ਮਰਨ ਦਾ ਹਾਲ ਕਹਿਣਾ ਕਿ ਮੈਂ ਕਲ ਜੰਗ ਕਰਨ ਨਹੀਂ ਜਾਣਾ

ਮੋਹਰੂ ਜਾਇਕੇ ਲਧੀ ਨੂੰ ਦਸਦਾ ਹੈ ਸੁਣੀ ਅਜ ਦਾ ਮੇਰਾ ਬਿਆਨ ਮਾਤਾ। ਮੁਗਲ ਅਜ ਭੀ ਜੰਗ ਵਿਚ ਕਈ ਮਾਰੇ ਪਰ ਮੇਰਾ ਭੀ ਹੋਇਆ ਨੁਕਸਾਨ ਮਾਤਾ। ਅਜ ਵਿਚ ਮੈਦਾਨ ਦੇ ਜੰਗ ਕਰਕੇ ਗਈ ਪੋਸਤੀ ਚਾਰ ਦੀ ਜਾਨ ਮਾਤਾ। ਇਸ ਵਾਸਤੇ ਅਜ ਉਦਾਸ ਹਾਂ ਮੈਂ ਚੇਹਰਾ ਹੋ ਗਿਆ ਪਰੇਸ਼ਾਨ ਮਾਤਾ। ਕੁਲ ਜਾਇਕੇ ਜੰਗ ਨਾ ਮੂਲ ਕਰਨਾ ਮੈਨੂੰ ਸੁਝਦਾ ਨਹੀਂ ਖਾਣ ਪੀਣ ਮਾਤਾ। ਦੂਏ ਰੋਜ ਮੈਂ ਮੁਗਲਾਂ ਨੁੰ ਧਕਿਆ ਸੀ ਸਾਰਾ ਲਾ ਕੇ ਜੋਰ ਤੇ ਤਾਣ ਮਾਤਾ। ਇਕ ਗਲ ਅਜ ਤੈਨੂੰ ਆਖਦਾ ਹਾਂ ਸੁਣੀ ਇਸ ਨੂੰ ਲਾਇਕੇ ਕਾਨ ਮਾਤਾ। ਜੰਗ ਵਾਸਤੇ ਕਰੀਂ ਤਿਆਰ ਜਾ ਕੇ ਬੇਟਾ ਦੁਲੇ ਦਾ ਜੋ ਨੂਰ ਖਾਂ ਮਾਤਾ। ਕਲ ਮੂਲ ਨਾ ਪੈਰ ਰਕਾਬ ਪਾਵਾਂ ਮੇਰੀ ਗਲ ਨੂੰ ਤੂੰ ਸੁਣੀ ਜਾਣ ਮਾਤਾ। ਕਿਸ਼ਨ ਸਿੰਘ ਤੈਨੂੰ ਖਬਰਦਾਰ ਕੀਤਾ ਮਤਾਂ ਕਲ ਹੋਵੇਂ ਹੈਰਾਨ ਮਾਤਾ।