(੩੮)
ਦਿਤਾ ਕਦੀ ਗੋਹੜ ਨਾ ਗਲ ਬਲਾਯਾ ਨੀ। ਮੈਨੂੰ ਢੂੰਡ ਦੇ ਵਹਿੰਦੀ ਵਹਿੰਦੀ ਲਖ ਗਾਲੀ ਦੁਲਾ ਦੁਧ ਥੀਂ ਨਹੀਂ ਹਟਾਯਾ ਨੀ। ਸੁਣਦੇ ਸਾਰ ਲਧੀ ਨੇ ਢਾਹ ਮਾਰੀ ਤਦੋਂ ਮੇਹਰੂ ਨੂੰ ਰਹਿਮ ਭੀ ਆਇਆ ਨੀ। ਡਿਗਾਂ ਖੂਹ ਦੇ ਵਿਚ ਜੇ ਕਹੇ ਮਾਤਾ ਤੇਰਾ ਹੁਕਮ ਨਾ ਕਦੇ ਭਵਾਇਆ ਨੀ। ਐਪਰ ਅਮਲ ਦੇ ਨਾਲ ਰਜਾ ਮੈਨੂੰ ਏਹੋ ਮੇਹਰ ਸੁਆਲ ਪਾਯਾ ਨੀ। ਲਧੀ ਸਾਰੇ ਹੀ ਨਸ਼ੇ ਮਿਲਾ ਕੇ ਤੇ ਝਟ ਮਦਰਾ ਚਾ ਬਨਾਯਾ ਨੀ। ਡਾਵਾਂ ਡਗ ਕੀਤੀ ਮੈਂ ਸ਼ੇਰ ਵਾਲਾ ਤੁਰਤ ਮੇਹਰ ਨੂੰ ਜਾ ਭੜਕਾਯਾ ਨੀ। ਬਾਰਾਂ ਨੀਰ ਸੀ ਮੇਹਰੂ ਦੇ ਪੋਸਤੀ ਜੇ ਫਿਰ ਲਧੀ ਨੇ ਨੁਗਲ ਕਰਾਇਆ ਨੀ ਜਦੋਂ ਨਸ਼ੇ ਨੇ ਆਣ ਕੇ ਲੈਹਰ ਦਿਤੀ ਹੁਕਮ ਨੌਕਰਾਂ ਚਾ ਸੁਣਾਇਆ ਨੀ। ਝਟ ਘੋੜੇ ਕਰੋ ਤਿਆਰ: ਬਾਰਾਂ ਕਿਸ਼ਨ ਸਿੰਘ ਨੇ ਰੋਜਾ ਕਸਾਇਆ ਨੀ।
ਮੋਹਰੂ ਨੇ ਰੋਜੇ ਨਾਮ ਘੋੜੇ ਤੇ ਸਵਾਰ ਹੋਣਾ ਤੇ ਬਾਰਾਂ ਪੋਸਤੀਆਂ ਨਾਲ ਮੈਦਾਨ ਵਿਚ ਅਗੇ ਲੜਨਾ
ਮੋਹਰੂ ਰੋਜੇ ਤੇ ਜਦੋਂ ਸਵਾਰ ਹੁੰਦਾ ਦਿਲ ਉਸਦਾ ਸ਼ੇਰ ਮਿਸਾਲ ਹੋਇਆ। ਨਾਲ ਨਸ਼ੇ ਦੀ ਲਹਿਰ ਨੇ ਜੋਰ ਕੀਤਾ ਨਾਲ ਹੌਂਸਲੋ ਦੇ ਚੇਹਰਾ ਲਾਲ ਹੋਇਆ। ਪਹਿਨ ਲਏ ਸੀ ਜਦੋਂ ਹਥਿਆਰ ਸਾਰੇ ਸ਼ੌਕ ਜੰਗ ਦਾ ਤਦੋਂ ਕਮਾਲ ਹੋਇਆ। ਮੇਹਰੂ ਬਾਰਾਂ ਹੀ ਪੋਸਤੀ ਸੰਗ ਲੈ ਕੇ ਦਿਲ ਦੁਸ਼ਮਨਾਂ ਹੈਸੀ ਚਾਲ ਹੋਇਆ। ਨੇਪੜੇ ਜਾਇਕੇ, ਰੋਜ਼ ਛਡ ਕੇ ਤੇ ਵਿਚ ਜਾਂਵਦਾ ਗਾਲ ਹੋਇਆ। ਢਾਹਾਂ ਮਾਰ ਕੇ ਕਈ ਸਰਦਾਰ ਵਢੇ ਤਦੋਂ ਫੌਜਾਂ ਦਾ ਹਾਲ ਬਦਹਾਲ ਹੋਇਆ। ਆਪ ਕਿਸੇ ਦੇ ਹਥ ਨਾ ਆਂਵਦੇ ਨੇ ਕਾਲ ਆਣ ਕੇ ਜਿਹਨਾਂ ਦੀ ਢਾਲ ਹੋਇਆ। ਸੋਲਾਂ ਮੇਹਰੂ ਨੇ ਜਦੋਂ ਸਰਦਾਰ ਵਢੇ ਤਦੋਂ ਉਸਦਾ ਹਾਲ ਬੇਹਾਲ ਹੋਇਆ। ਸਾਰੇ ਆਪਣੀ ਜਾਨ ਬਚਾਂਵਦੋ ਸੀ ਵਿੰਗਾਇਕ ਨਾ ਮੇਹਰ ਦਾ ਵਾਲ ਹੋਇਆ। ਮੁੜਕੇ ਲਧੀ ਨੂੰ ਮੋਹਰਾ ਸਲਾਮ ਕਰਦਾ ਕਿਸ਼ਨ ਸਿੰਘ ਸੀ