ਪੰਨਾ:ਦੁੱਲਾ ਭੱਟੀ.pdf/37

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੭)

ਜੇ। ਆਓ ਭਾਨਜੇ ਕਿਥੇ ਨੂੰ ਦੌੜ ਕੀਤੀ ਅਜ ਕਟਕ ਕਿਸ ਦੇ ਸਿਰ ਚੜਦਾ ਜੇ। ਅਸੀਂ ਆਏ ਸੀ ਅਜ ਸ਼ਿਕਾਰ ਕਰਨੇ ਦੇਖੋ ਬਾਤ ਕੈਸੀ ਦੁਲਾ ਘੜਦਾ ਜੇ। ਮੈਂ ਤਾਂ ਭਾਨਜਾ ਲਗਿਆ ਸੀ ਚੰਡਰਾਂ ਦਾ ਮੇਰਾ ਕਾਲਜਾਂ ਤਦੋਂ ਦਾ ਸੜਦਾ ਜੇ। ਦਿਲ ਆਈ ਦਲੀਲ ਬਖਸ਼ਾਂਵਦਾ ਹੈ ਦੇਖੋ ਮਿਠੀਆਂ ਠੰਢੀਆਂ ਜੜਦਾ ਹੈ। ਮਾਮਾ ਦੁਲੇ ਦੀ ਇਤਨੀ ਗਲ ਸੁਣਕੇ ਖੂਬ ਜਫੇ ਵਿਚ ਘੁਟ ਕੇ ਫੜਦਾ ਹੈ। ਨਾਲੇ ਖੂਬ ਸੀ ਇਹਨਾਂ ਦੀ ਟਹਿਲ ਕੀਤੀ ਐਪਰ ਦੁਲੇ ਨੇ ਰਖਿਆ ਪੜਦਾ ਹੈ। ਹੁਣ ਪਿਛੇ ਦਾ ਸੁਣੋ ਹਵਾਲ ਯਾਰੋ ਮਿਰਜਾ ਛਕਰੀ ਦੇ ਨਾਲ ਲੜਦਾ ਹੈ। ਕਿਸ਼ਨ ਸਿੰਘ ਲੁਟਕੇ ਸ਼ੇਰ ਜਾਵੇ ਕੇਹੜਾ ਫਿਰ ਮੈਦਾਨ ਵਿਚ ਵੜਦਾ ਹੈ।

ਮਿਰਜ਼ੇ ਨੇ ਡਰਾਉਣ ਵਾਸਤੇ ਫੋਕੀਆਂ ਵਾਰਾਂ ਕਰਨੀਆਂ

ਮਿਰਜੇ ਪਿੰਡੀ ਵਿਚ ਫੌਜ ਨੂੰ ਭੇਜ ਕੇ ਤੇ ਸੁਲਕਾਂ ਫੋਕੀਆਂ ਪਹਿਲੇ ਚਲਾਂਵਦਾ ਜੇ। ਨਾਲੇ ਸਭ ਸਰਦਾਰਾਂ ਨੂੰ ਆਖ ਮੂੰਹੋਂ ਦਿਲ ਉਹਨਾਂ ਦਾ ਖੂਬ ਠਹਿਰਾਂਵਦਾ ਜੇ। ਦੁਲਾ ਦੇਖ ਕੇ ਇਸ ਜਲੂਸ ਤਾਈਂ ਦੇਖੋ ਕੈਸਾ ਹੁਣ ਜਗ ਨੂੰ ਆਂਵਦਾ ਜੇ। ਕੀ ਹੈ ਤਾਬ ਜੇ ਸ਼ਾਹ ਦੇ ਨਾਲ ਅੜਦਾ ਵੈਰੀ ਪਾਂਧੀਆਂ ਲੁਟ ਕੇ ਖਾਂਵਦਾ ਜੇ। ਚੰਗੀ ਕਰ ਤਾਂ ਅਜ ਹੀ ਆਣ ਮਿਲਸੀ ਨਹੀਂ ਤਾਂ ਕੋੜਮਾਂ ਕੁਲ ਨਾ ਪਾਂਵਦਾ ਜੇ। ਅਸੀਂ ਪਹਿਲੇ ਨਾ ਲੜਾਂਗੇ ਕਿਸ਼ਨ ਸਿੰਘਾ ਬਾਤ ਸਭ ਨੂੰ ਆ ਕੇ ਸੁਨਾਂਵਦਾ ਜੇ।

ਲਧੀ ਨੇ ਗੋਲੀਆਂ ਦੀ ਗੂੰਜ ਸੁਣ ਕੇ ਵਡੇ ਪੁਤਰ ਮੋਹਰ ਨੂੰ ਸਦਣਾ ਅਤੇ ਤਿਆਰ ਹੋਣਾ

ਸੁਣੀ ਗੂੰਜ ਜਾਂ ਲਧੀ ਨੇ ਗੋਲੀਆਂ ਦੀ ਤੁਰਤ ਮੋਹਰ ਨੂੰ ਚਾ ਬੁਲਾਇਆ ਨੀ। ਉਠ ਬਚਿਆ ਮੇਹਰੂਆ ਹੋਸ਼ ਕਰ ਤੂੰ ਕਟਕ ਅਜ ਲਾਹੌਰ ਤੋਂ ਆਇਆ ਨੀ। ਦੁਲਾ ਭਜ ਕੇ ਨਾਨਕੇ ਜਾ ਵੜਿਆ ਸਾਰਾ ਉਸ ਦਾ ਹਾਲ ਸੁਣਾਇਆ ਨੀ। ਜਦੋਂ ਦੁਲੇ ਦੀ ਮਾਂ ਤੋਂ ਹਾਲ ਸੁਣਿਆ ਇਕ ਬੋਲ ਇਹ ਮੇਹਰੂ ਨੂੰ ਲਾਯਾ ਨੀ। ਹੁਣ ਉਸ ਨੂੰ ਜਾ ਕੇ ਢੂੰਡ ਮਾਤਾ ਮਖਣ ਨਾਲ ਜੋ ਬੁਰਜ ਬਣਾਯਾ ਨੀ। ਮੈਨੂੰ ਕਦੀ ਨਾ ਚੂਰਮਾ ਕੁਟ