(੩੦)
ਝੂਠ ਤਰ੍ਹਾਂ ਗੁਫਤਾਰ ਹੋਯਾ। ਸੇਖੋਂ ਆਖਦਾ ਨਹੀਂ ਤੂੰ ਬਾਦਸ਼ਾਹ ਇਸ ਭੇਦ ਦਾ ਕੁਲ ਜ਼ਰੂਰ ਹੋਯਾ। ਮੇਦਾ ਖਤਰੀ ਭਾਈ ਹਲਵਾਈਆਂ ਦਾ ਇਸ ਬਾਤ ਦਾ ਓਹ ਤਲਬਗਾਰ ਹੋਯਾ। ਅਗੇ ਮੁਦਤ ਮੈਂ ਦੁਲੇ ਦੀ ਕਰਦਾ ਸੀ ਐਪਰ ਮੇਰਾ ਫਰੇਬ ਸ਼ਿਕਾਰ ਹੋਯਾ। ਮੇਰਾ ਚਲਿਆ ਵਸ ਨਾ ਇਕ ਰਤੀ ਸੇਖੋਂ ਉਸ ਦਾ ਜਾਂ ਤਲਬਗਾਰ ਹੋਯਾ। ਦੁਲਾ ਉਸ ਨੂੰ ਆਇਆ ਮਲੂਮ ਹੋਯਾ ਵਿਚ ਕਸਾਈਆਂ ਦੇ ਏਹ ਕਰਾਰ ਹੋਯਾ। ਹੋਰ ਨਾਹੀਂ ਗਲ ਜਾ ਕਸਿਆਣੀ ਦੀ ਜਿਹਦੇ ਵਾਸਤੇ ਸੁਸਰਾ ਕਾਰ ਹੋਯਾ। ਲਾਓ ਦੁਲੇ ਨੂੰ ਕੋਈ ਅਲਜਾਮ ਭਾਰਾ ਤਾਹੀਂ ਬਾਬਲਾ ਸ਼ੇਰ ਦਰਬਾਰ ਹੋਯਾ। ਪਰਦਾ ਇਸ ਦਾ ਫਾਸ਼ ਜਾ ਹੋਇਗੇ ਤਾਂ ਹੀ ਏਨਾਂ ਦੇ ਵਿਚ ਤਕਰਾਰ ਹੋਯਾ। ਭੜਕੀ ਅੱਗ ਜਾਂ ਗੁਸਾ ਬੁਲੰਦ ਕੀਤਾ ਇਹਨਾਂ ਬਾਕੀ ਬਚੇ ਜੇ ਸੋਚ ਵਿਚਾਰ ਹੋਯਾ। ਆਖਦੇ ਫਿਰ ਤਾਂ ਸ਼ਾਹ ਨੂੰ ਸੁਣ ਭਾਈ ਸਾਡੇ ਵਾਸਤੇ ਵਾਰ ਤਿਆਰ ਹੋਯਾ। ਕਿਸ਼ਨ ਸਿੰਘ ਅਜ ਦੁਲੇ ਦੀ ਖਬਰ ਹੋਈ ਪੂਰਾ ਦੋਹਾਂ ਦਾ ਜਿਹਾ ਇਕਰਾਰ ਹੋਯਾ।
ਯਕੀਨ ਹੋਣਾ ਬਾਦਸ਼ਾਹ ਨੂੰ ਸੇਖੋਂ ਤੇ ਜਮਾ ਕਰਨੇ ਹਥਿਆਰ ਕਸਾਈਆਂ ਦੇ ਬੰਦ ਕਰਨੀਆਂ ਦੁਕਾਨਾਂ ਹਲਵਾਈਆਂ ਦੀਆਂ
ਦਿਲ ਸ਼ਾਹ ਦੇ ਵਿਚ ਯਕੀਨ ਆਇਆ ਸੁਣਕੇ ਸੇਖੋਂ ਦਾ ਕੁਲ ਬਿਆਨ ਯਾਰੋ। ਝਟ ਸਦ ਕੇ ਫੌਜ ਪੁਲੀਸ ਵਾਲੀ ਦਿਤਾ ਸ਼ਾਹ ਨੇ ਇਹ ਫੁਰਮਾਨ ਯਾਰੋ। ਜਾ ਕੇ ਵਿਚ ਬਜਾਰ ਕਸਾਈਆਂ ਦੇ ਜਮਾਂ ਕਰੋ ਹਥਿਆਰ ਇਕ ਥਾਂ ਯਾਰੋ। ਚਾਕੂ ਛੁਰੀ ਭੀ ਇਕ ਨਾ ਰੈਹਣ ਦਿਤੀ ਏਹ ਲੋਕ ਸਾਰੇ ਬੇਈਮਾਨ ਯਾਰੋ। ਨਾਲੇ ਕੁਲ ਬਜਾਰ ਹਲਵਾਈਆਂ ਦੇ ਬੰਦ ਕਰੇਂ ਮਹੀਨਾ ਦੁਕਾਨ ਯਾਰੋ। ਹੋਇਗਾ ਜੁਲਮ ਤੇ ਜੁਲਮ ਹਜਾਰ ਸ਼ਾਹਾ ਧਾਹੀਂ ਮਾਰਦੇ ਘਰਾਂ ਨੂੰ ਜਾਨ ਯਾਰੋ। ਜੋਰਾਵਰਾਂ ਦੇ ਅਗੇ ਨਾ ਪੇਸ਼ ਜਾਂਵੇ ਝੂਠੇ ਸਚਿਆਂ ਤੁਰਤ ਕਰਾਨ ਯਾਰੋ। ਕਿਸ਼ਨ ਸਿੰਘ ਨਾ ਦੋਸ਼ ਸਿਰ ਸੇਖੋਂ ਦੇ ਐਪਰ ਡਾਢੇ ਦੇ ਵਲ ਧਿਆਨ ਯਾਰੋ।