ਪੰਨਾ:ਦੁੱਲਾ ਭੱਟੀ.pdf/3

ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

(੩)

ਕਿਸ਼ਨ ਸਿੰਘ ਖੁਸ਼ੀ ਦੇ ਹਾਲ ਲਿਖੇ ਘਰ ਘਰ ਸਜਦੇ ਸੀਸ ਨਿਵਾਨ ਸ਼ਾਹਾ।

ਪਾਤਸ਼ਾਹ ਨੇ ਸੂਰਮੇ ਦਾ ਪਤਾ ਕਰਨਾ ਅਤੇ ਲਧੀ ਦਾ ਪਤਾ ਲਗਣਾ

ਜਦੋਂ ਸ਼ਾਹ ਨੇ ਖੂਬ ਪੜਤਾਲ ਕੀਤੀ ਤੁਰਤ ਦਸਦੇ ਨੇ ਕੋਲ ਆ ਸਾਈਂ। ਤੁਸਾਂ ਮਾਰਿਆ ਭਟੀ ਫਰੀਦ ਜੇਹੜਾ ਬੜਾ ਸੂਰਮਾਂ ਦਿਆਂ ਸੁਣਾ ਸਾਈਂ। ਲੱਧੀ ਇਸਤਰੀ ਮਰਦ ਮਾਨਿੰਦ ਸ਼ਾਹਾ ਬਲਵਾਨ ਤੇ ਨੇਕ ਸਦਾ ਸਾਈਂ। ਇਸੀ ਵਾਰ ਇਤਵਾਰ ਨੂੰ ਹੋਇਆ ਪੈਦਾ ਲੜਕਾ ਉਸਨੂੰ ਦੇਵਾਂ ਬਤਾ ਸਾਈਂ। ਜਦੋਂ ਦੋਹਾਂ ਦੀ ਇਕ ਪੈਦਾਇਸ਼ ਹੋਈ ਜਾਮੇ ਵਿਚ ਨ ਸ਼ਾਹ ਸਮਾ ਸਾਈਂ। ਏਥੇ ਸਦਨਾ ਹੁਕਮ ਬੇਗਾਨੜਾ ਨਾ ਓਥੇ ਸੇਖੋਂ ਨੂੰ ਦਿਓ ਪੁਚਾ ਸਾਈਂ। ਤੁਰਤ ਪਿੰਡੀ ਲੈ ਚਲੇ ਸੇਖੋਂ ਨੂੰ ਖਾਨੇ ਲੱਧੀ ਦੇ ਦੇਂਵਦੇ ਪਾ ਸਾਈਂ। ਪਿੰਡ ਬਾਦਸ਼ਾਹੀ ਵਾਂਗ ਧਾਮ ਹੋਵੇ ਤੇ ਦਿਤਾ ਸ਼ਾਹ ਨੇ ਇਹ ਫੁਰਮਾ ਸਾਈਂ। ਤੁਰਤ ਸਾਜ ਸਮਾਨ ਗੁਲਾਮ ਜਾਓ ਪਾਓ ਪਿੰਡੀ ਦੇ ਵਿਚ ਠਰਾ ਸਾਈਂ। ਦੋਵੇਂ ਛੋਕਰੇ ਲੱਧੀ ਦਾ ਦੁਧ ਪੀਵਨ ਨਾਲੇ ਦਿਸਦੇ ਵਾਂਗ ਭਰਾ ਸਾਈਂ। ਇਕ ਸਾਲ ਅੰਦਰ ਲਗੇ ਟੁਰਨ ਦੋਵੇਂ ਪਈ ਪਿੰਡੀ ਦੇ ਵਿਚ ਕੁਹਾ ਸਾਈਂ। ਦੂਜੇ ਸਾਲ ਖੇਲਦੇ ਖੇਲ ਦੋਵੇਂ ਖੇਤ ਮਿੱਟੀ ਦੇ ਲੈਣ ਬਣਾ ਸਾਈਂ। ਦੁਲਾ ਸ਼ੇਖ ਦੀ ਬਟ ਧਕੇਲ ਦੇਵੇ ਉਸਦੇ ਖੇਤ ਵਿਚ ਪਾ ਸਾਈਂ। ਤੀਜੇ ਸਾਲ ਨੂੰ ਘੋੜੇ ਬਣਾ ਖੇਲਨ ਦੁਲਾ ਸੇਖੋਂ ਨੂੰ ਲਵੇ ਚੜਾ ਸਾਈਂ। ਚੌਥੇ ਸਾਲ ਨੂੰ ਖੇਡਦੇ ਗੇਂਦ ਬੱਲਾ ਦੁਲਾ ਸੇਖੋਂ ਨੂੰ ਲਵੇ ਹਰਾ ਸਾਈਂ। ਵਰ੍ਹੇ ਪੰਜਵੇਂ ਵਿੱਚ ਮੈਦਾਨ ਦੌੜਨ ਦੁਲਾ ਸੇਖੋਂ ਅਗੇ ਨਿਕਲ ਜਾ ਸਾਈਂ। ਛੇਵੇਂ ਸਾਲ ਨੂੰ ਹੋਏ ਹੁਸ਼ਿਆਰ ਦੋਵੇਂ ਹੋਏ ਮੁੰਡਿਆਂ ਵਿਚ ਸੁਹਾ ਸਾਈਂ। ਸਾਲ ਸਤਵੇਂ ਨੂੰ ਕੁਸ਼ਤੀ ਕਰਨ ਦੋਵੇਂ ਐਪਰ ਸੇਖੋਂ ਨੂੰ ਲਵੇ ਗਰਾ ਸਾਈਂ। ਸਾਲ ਅਠਵੇਂ ਪਕੜ ਕਮਾਨ ਸੁੰਦਰ ਰਹੇ ਖੂਬ ਹੀ ਤੀਰ ਚਲਾ ਸਾਈਂ। ਪਹਿਲੇ ਤੀਰ ਜੋ ਸੇਖੋਂ ਚਲਾ ਦੇਵੇ ਦੁਲਾ ਉਸ ਥੀਂ ਪਾਰ ਲੰਘਾ ਸਾਈਂ। ਨੌਵੇਂ ਸਾਲ ਨੂੰ ਘੋੜੀਆਂ ਚੜ੍ਹਨ ਲਗੇ ਮਿਤ੍ਰ ਜਾਣ ਬਹਾਰ ਨਾਲ ਚਾ ਸਾਈਂ। ਸੇਖੋਂ ਡਰਦਾ ਤੇਜ ਨਾ