(੨੯)
ਸ਼ਾਹ ਪਾਸ ਪਹਿਲੇ ਫਰਿਆਦ ਕਰਨੀ ਹਲਵਾਈ ਨੇ
ਪੰਜ ਸਤ ਹਲਵਾਈ ਸਲਾਹ ਕਰਕੇ ਤੁਰਤ ਬਾਦਸ਼ਾਹ ਸਾਹਮਣੇ ਜਾਂਵਦੇ ਨੇ। ਸਾਡੀ ਦੁਲੇ ਨੇ ਲੁਟ ਦੁਕਾਨ ਲੀਤੀ ਹੱਥ ਜੋੜ ਕੇ ਅਰਜ ਸੁਣਾਂਵਦੇ ਨੇ। ਕੀਤੀ ਹੀਲ ਹੁਜਤ ਕਿਸੇ ਸਾਹਮਣੇ ਜਾ ਝਟ ਖਿਚ ਤਲਵਾਰ ਦਿਖਾਂਵਦੇ ਨੇ। ਨਾਲ ਲੁਟਿਆ ਤੇ ਨਾਲੇ ਕੁਟਿਆ ਈ ਦਿਲੋਂ ਸ਼ਾਹ ਦਾ ਖੌਫ ਉਡਾਂਵਦੇ ਨੇ। ਬੰਦੋਬਸਤ ਨਾ ਦੁਲੇ ਦਾ ਹੋਵਦਾਂ ਜੇ ਜਾਨ ਸਭ ਦੀ ਉਠ ਗਵਾਂਵਦੇ ਨੇ। ਹਾਲ ਹਾਲ ਹੀ ਹਾਲ ਪੁਕਾਰ ਕੀਤੀ ਕਿਸ਼ਨ ਸਿੰਘ ਨੂੰ ਤੁਰਤ ਭਖਾਂਵਦੇ ਨੇ।
ਫਿਰ ਕਸੈਣੀਆਂ ਨੇ ਦਰਬਾਰ ਵਿਚ ਹਾਜਰ ਹੋ ਕੇ ਫਰਿਆਦ ਕਰਨੀ
ਦੁਲਾ ਪਿੰਡੀ ਨੂੰ ਤੁਰਤ ਰਵਾਨ ਹੋਇਆ ਸਭ ਰੋਂਵਦੀਆਂ ਤੇ ਕੁਰਲਾਂਦੀਆਂ ਨੇ। ਜਾਰੋ ਜਾਰ ਹੀ ਰੋਂਵਦੀਆਂ ਮਾਰ ਨਾਹਰੇ ਹਾਜਰ ਹੋਈਆਂ ਦਰਬਾਰ ਵਿਚ ਜਾਂਦੀਆਂ ਨੇ। ਹਾਏ ਹਾਏ ਸਭ ਪੁਕਾਰ ਕੇ ਤੇ ਚੀਕਾਂ ਮਾਰਦੇ ਅਰਜ ਸੁਣਾਂਦੀਆਂ ਨੇ। ਸਾਡੀ ਸੁਣੀ ਫਰਿਆਦ ਤੂੰ ਬਾਦਸ਼ਾਹਾ ਰੋ ਰੋ ਕੇ ਸ਼ੋਰ ਮਚਾਂਦੀਆਂ ਨੇ। ਸਭ ਪਿਟ ਪਿਟ ਕੇ ਵਾਲ ਸਿਰ ਦੇ ਅਗੇ ਸ਼ਾਹ ਦੇ ਖਾਕ ਸਿਰ ਪਾਂਦੀਆਂ ਨੇ। ਸਿਰ ਸ਼ਾਹ ਦੇ ਸਾਹਮਣੇ ਜਾ ਰਖੋ ਫਿਰ ਖੋ ਕੇ ਸਾਰੇ ਵਖਾਂਦੀਆਂ ਨੇ। ਅਸੀਂ ਦੁਲੇ ਨੇ ਰੰਡੀਆਂ ਕੀਤੀਆਂ ਹਾਂ ਇਕ ਪਲ ਵਿਚ ਸ਼ਾਹ ਨੂੰ ਆਂਦੀਆਂ ਨੇ। ਨਾਲ ਵਾਸਤੇ ਰਬ ਦੇ ਘੜਨ ਪਈਆਂ ਹਥ ਜੋੜ ਇਨਸਾਫ ਨੂੰ ਚਾਂਹਦੀਆਂ ਨੇ। ਕਿਸ਼ਨ ਸਿੰਘ ਜਾਂ ਸਿਰਾਂ ਨੂੰ ਬਾਲ ਬਚੇ ਗਸ਼ੀ ਖਾ ਬਹੋਸ਼ ਹੋ ਜਾਂਦੀਆਂ ਨੇ।
ਅਕਬਰ ਬਾਦਸ਼ਾਹ ਨੇ ਇਹ ਜ਼ੁਲਮ ਦੇਖ ਕੇ ਗੁੱਸੇ ਹੋਣਾ ਸੇਖੋਂ ਨੂੰ ਝੂਠਾ ਸਾਬਤ ਕਰਨਾ
ਜਦੋਂ ਗੁਸੇ ਨੇ ਆਣ ਕੇ ਜੋਰ ਕੀਤਾ ਚਿਹਰਾ ਸ਼ਾਹ ਦਾ ਵਾਂਗ ਅੰਗਿਆਰ ਹੋਯਾ। ਤੁਰਤ ਸੇਖੋਂ ਨੂੰ ਪਾਸ ਬੁਲਾਇਕੇ ਤੇ ਸ਼ਾਹ ਉਸਦੇ ਨਾਲ ਵਿਚਾਰ ਹੋਯਾ। ਜੁਲਮ ਰੋਜ ਕਰਦਾ ਦੁਲਾ ਉਠ ਭਾਈ ਤਰ੍ਹਾਂ ਉਸ ਦੇ ਨਾਲ ਪਿਆਰ ਹੋਯਾ। ਨਿਤ ਕਰੋ ਸਭ ਰਸਾਂ ਸੇਖੋਂ ਉਤੋਂ ਸਾਰਾ