(੨੭)
ਤਾਂ ਸ਼ਾਹ ਨੂੰ ਖਬਰ ਪੁਚਾਂਵਦਾ ਈ। ਜਾ ਭੇਜਾਂ ਝਟ ਵਜੀਰ ਤਾਈਂ ਤੈਨੂੰ ਆਦਰ ਨਾਲ ਲਿਜਾਂਵਦਾ ਈ। ਜਾਏ ਸੇਖੋਂ ਨੇ ਬਾਪ ਨੂੰ ਖਬਰ ਕੀਤੀ ਦੁਲਾ ਤੇਰੇ ਸਲਾਮ ਨੂੰ ਆਂਵਦਾ ਈ। ਭੇਜ ਸ਼ਾਹ ਨੇ ਫੇਰ ਵਜੀਰ ਦਿਤਾ ਨਾਲੇ ਬੇਲ ਕੇ ਇਹ ਫਰਮਾਂਵਦਾ ਈ। ਜਾ ਕੇ ਨਾਲ ਤਮੀਜ ਲਿਆਓ ਉਸਨੂੰ ਜੇਹੜਾ ਸੇਖੋਂ ਦਾ ਭਾਈ ਸਦਾਂਵਦਾ ਈ। ਝਟ ਗਿਆ ਵਜੀਰ ਤੇ ਲੈ ਆਇਆ ਦੁਲਾ ਵਿਚ ਦਰਬਾਰ ਦੇ ਆਂਵਦਾ ਈ। ਖੜਾ ਹੋਂਵਦਾ ਸ਼ੇਰ ਦੇ ਵਾਂਗ ਯਾਰੋ ਨਾਲੇ ਸਾਂਗ ਨੂੰ ਤੁਰਤ ਭੁਵਾਂਵਦਾ ਈ। ਨਾਲ ਜ਼ੋਰ ਦੇ ਜ਼ਿਮੀ ਤੇ ਮਾਰਦਾ ਏ ਉਤੇ ਸੀਸ ਨੂੰ ਝਟ ਝੁਕਾਂਵਦਾ ਈ। ਇਸ ਹਾਲ ਨੂੰ ਦੇਖ ਕੇ ਕਹੇ ਸੇਖੋਂ ਏਹਨੂੰ ਅਦਬ ਅਦਾਬ ਨ ਔਂਦਾ ਈ। ਜਦੋਂ ਮਸਤ ਹਾਥੀ ਵਾਂਗ ਜਾ ਖੜਾ ਹੋਇਆ ਦਿਲ ਸਾਰਿਆਂ ਨੂੰ ਕੈਫ ਪਾਂਵਦਾ ਈ। ਅਹਿਲਕਾਰਾਂ ਦਾ ਸੀਨਾ ਕੰਥ ਗਿਆ ਨਾਲੇ ਸੈਨਤਾਂ ਸ਼ਾਹ ਫੁਰਮਾਂਵਦਾ ਈ। ਏਥੋਂ ਝਟ ਹੀ ਏਹਨੂੰ ਲੈ ਜਾ ਸੇਖੋਂ ਏਹਦਾ ਰੂਪ ਹੀ ਸਾਨੂੰ ਡਰਾਂਵਦਾ ਈ। ਸੇਖੋਂ ਝਟ ਹੀ ਰਮਜ਼ ਨੂੰ ਸਮਝ ਜਾਵੇ ਫਿਰ ਦੁਲੇ ਨੂੰ ਇਹ ਸੁਨਾਂਵਦਾ ਈ। ਚਲ ਸ਼ਹਿਰ ਦੀ ਸੈਰ ਕਰਾਵਾਂ ਤੈਨੂੰ ਇਹ ਦਿਲ ਮੇਰਾ ਅਜ ਚਾਂਹਵਦਾ ਈ। ਸੇਖੋਂ ਨਾਲ ਸੀ ਦੁਲਾ ਰਵਾਨਾ ਹੋਇਆ ਜਦੋਂ ਵਿਚ ਬਾਜ਼ਾਰ ਦੇ ਜਾਂਵਦਾ ਈ। ਕਹੇ ਸੇਖੋਂ ਨੂੰ ਮੁੜ ਜਾ ਭਾਈ ਮੈਂ ਤਾਂ ਤੇਰੀ ਤਕਲੀਫ ਨਾ ਚਾਂਹਵਦਾ ਈ। ਆਖੇ ਦੁਲੇ ਦੇ ਸੇਖੋਂ ਮੁੜ ਜਾਵੇ ਫਿਰ ਪਿਛੋਂ ਦੁਲਾ ਰੰਗ ਬਤਾਂਵਦਾ ਈ। ਅਸਾਂ ਭੁਖੇ ਨਾ ਜਾਣਾ ਲਾਹੌਰ ਵਿਚੋਂ ਨਾਲ ਦੋਸਤਾਂ ਮਤਾ ਪਕਾਂਵਦਾ ਈ। ਕਿਸ਼ਨ ਸਿੰਘ ਨਾ ਸੂਰਮਾ ਮੂਲ ਟਲਦਾ ਦੇਖੋ ਅਜ ਕੀ ਹਥ ਦੁਖਾਂਵਦਾ ਈ।
ਲੁਟਣਾ ਦੁਲੇ ਨੇ ਹਲਵਾਈਆਂ ਨੂੰ । ਕੋਰੜਾ ਛੰਦ ॥
ਡਰ ਕੇ ਦੁਲੇ ਥੀਂ ਸੇਖੋਂ ਪਛਾਹ ਜਾਂਵਦਾ। ਸਾਥੀਆਂ ਦੇ ਤਾਈਂ ਦੁਲਾ ਹੈ ਸੁਨਾਂਵਦਾ। ਭੁਖਿਆਂ ਏਥੋਂ ਅਸਾਂ ਨਹੀਂ ਮੂਲ ਜਾਵਣਾ। ਰੋਜ ਨਾ ਲਾਹੌਰ ਵਿਚ ਫੇਰਾ ਪਾਵਣਾਂ। ਚਲੋ ਹਲਵਾਈਆਂ ਦੇ ਬਜ਼ਾਰ