(੨੫)
ਹਾਲ ਸਾਰਾ। ਸਿਰ ਮੁੰਡ ਕੇ ਪਿੰਡ ਚੋਂ ਕਢ ਦਿਤਾ ਨਾਲੇ ਲੁਟਿਆ ਧਨ
ਤੇ ਮਾਲ ਸਾਰਾ। ਕਈ ਅਗੇ ਭੀ ਉਸ ਨੇ ਜ਼ੁਲਮ ਕੀਤੇ ਓਹਦਾ ਦੇਵੇਂ
ਕਸੂਰ ਤੂੰ ਟਾਲ ਸਾਰਾ। ਹੁਣ ਤੁਰਤ ਮੈਂ ਫੌਜਾਂ ਨੂੰ ਚਾੜਦਾ ਹਾਂ ਸੁਟੇ
ਉਸਦਾ ਕੋੜਮਾਂ ਗਾਲ ਸਾਰਾ। ਜੇਹੜਾ ਕਰੇ ਹਰਾਮੀਆਂ ਐਡ ਕਾਰੇ
ਓਹਦਾ ਵਢੀਏ ਸਭ ਇਮਾਲ ਸਾਰਾ। ਹੱਥ ਜੋੜ ਕੇ ਸੇਖੋਂ ਨੇ ਅਰਜ
ਕੀਤੀ ਕਰਾਂ ਅਜ ਬਿਆਨ ਸੁਆਲ ਸਾਰਾ। ਰਖੋ ਫੌਜਾਂ ਨੂੰ ਬੰਦ ਮੈਂ
ਜਾਵਨਾ ਹਾਂ ਜਾ ਦੇਖ ਸਾਂ ਕੁਲ ਹਵਾਲ ਸਾਰਾ। ਜੇ ਤਾਂ ਕਹੋ ਤੇ ਏਥੇ ਲੈ
ਆਉਣਾ ਹਾਂ ਉਸਦਾ ਕੋੜਮਾ ਆਪਣੇ ਨਾਲ ਸਾਰਾ। ਨਹੀਂ ਹਾਲ
ਸੁਆਲ ਮੈਂ ਆਏ ਦਸਾਂ ਓਹਦਾ ਘਰ ਵੇਖਾਂ ਭਾਲ ਸਾਰਾ। ਕਿਸ਼ਨ
ਸਿੰਘ ਨਾ ਮੈਨੂੰ ਯਕੀਨ ਆਵੇ ਅਖੀਂ ਵੇਖਸਾਂ ਮੈਂ ਚਾਲ ਕੁਚਾਲ ਸਾਰਾ।
ਸੇਖੋਂ ਨੇ ਪਿੰਡੀ ਨੂੰ ਜਾਣਾ ਤੇ ਬਾਰ ਵਿਚ ਦੁਲੇ ਨੂੰ ਮਿਲਣਾ
ਸੇਖੋਂ ਨਾਲ ਸਵਾਰ ਪੰਜਾਹ ਲੈ ਕੇ ਹੋਇ ਪਿੰਡੀ ਦੇ ਵਲ ਰਵਾਨ ਪਿਆਰੇ। ਦੇਖੋ ਬਾਰ ਦੇ ਵਿਚ ਜੁਆਨ ਫਿਰਦੇ ਸੇਖੋਂ ਕੀਤਾ ਸੀ ਖੂਬ ਧਿਆਨ ਪਿਆਰੇ। ਭਾਵੇਂ ਦੁਲਾ ਭੀ ਹੋਵੇ ਸ਼ਿਕਾਰ ਕਰਦਾ ਆਯਾ ਦਿਲ ਦੇ ਵਿਚ ਗੁਮਾਨ ਪਿਆਰੇ। ਦਿਲ ਵਿਚ ਦਲੀਲ ਇਹ ਧਾਰ ਕੇ ਤੇ ਇਸ ਤਰਫ ਨੂੰ ਵਾਗ ਭੂਆਨ ਪਿਆਰੇ। ਜਦੋਂ ਪਹੁੰਚ ਨਜਦੀਕ ਦੋ ਚਾਰ ਹੋਏ ਇਕ ਦੂਜੇ ਨੂੰ ਲੈਣ ਪਛਾਣ ਪਿਆਰੇ। ਦੁਲਾ ਆਖਦਾ ਸ਼ੇਰ ਸ਼ਿਕਾਰ ਕਰਕੇ ਨਿਤ ਯਾਰ ਪਿਛੋਂ ਰੋਟੀ ਖਾਣ ਪਿਆਰੇ। ਗਲਾਂ ਕੀਤੀਆਂ ਬਹੁਤ ਪਿਆਰ ਸੇਤੀ ਇਕ ਦੂਜੇ ਤੋਂ ਹਾਲ ਪਛਾਣ ਪਿਆਰੇ। ਸੇਖੋਂ ਆਖਦਾ ਦੁਲੇ ਨੂੰ ਦੇਖ ਤੈਨੂੰ ਮੇਰਾ ਮਨ ਹੋਇਆ ਸ਼ਾਦ ਮਾਨ ਪਿਆਰੇ। ਅਜ ਭਾਲ ਨਾ ਸ਼ੇਰ ਦੀ ਕਦੇ ਪੈਂਦੀ ਇਸ ਵਾਸਤੇ ਜਾਨ ਬਜਾਨ ਪਿਆਰੇ। ਦੁਲਾ ਗਲ ਸੀ ਸੇਖੋਂ ਨਾਲ ਕਰਦਾ ਝਟ ਹੋਂਵਦਾ ਸ਼ੇਰ ਫਗਾਨ ਪਿਆਰੇ। ਸੇਖੋਂ ਆਖਦਾ ਭਾਈ ਓਹ ਸ਼ੇਰ ਆਵੇ ਹੁਣ ਮਾਰ ਤੂੰ ਇਸਦੀ ਜਾਨ ਪਿਆਰੇ। ਦੁਲਾ ਆਖਦਾ ਪਹਿਲੇ ਸਵਾਰ ਤੇਰੇ ਵਾਰ ਸ਼ੇਰ ਤੇ ਕਰਕੇ