(੨੨)
ਰਹਿਣ ਦਾ ਹੁਕਮ ਸੁਨਾਂਵਦੀ ਜੇ। ਅਜ ਦੁਲੇ ਦੇ ਪਾਸ ਅਰਾਮ ਕਰਨਾ ਇਹ ਬਾਤ ਮੇਰੇ ਮਨ ਭਾਂਵਦੀ ਜੇ। ਤਿੰਨ ਕੋਸ ਰਹਿਆ ਪਿੰਡੀ ਸ਼ਹਿਰ ਜਦੋਂ ਇਕ ਨਫਰ ਨੂੰ ਅਗੇ ਦੁੜਾਂਵਦੀ ਜੇ। ਜਾ ਦੁਲੇ ਨੂੰ ਮੇਰਾ ਹਵਾਲ ਕਹਿਣਾ ਬੇਗਮ ਨਫਰ ਨੂੰ ਖੂਬ ਸਮਝਾਂਵਦੀ ਜੇ। ਆਖੀਂ ਦੁਲੇ ਨੂੰ ਇਥੇ ਮਕਾਮ ਕਰਨਾ ਬੇਗਮ ਕਾਬੇ ਦੇ ਹਜ ਨੂੰ ਜਾਂਵਦੀ ਜੇ। ਕੀਤੀ ਖਬਰ ਜਾਂ ਦੁਲੇ ਨੂੰ ਨਫਰ ਜਾ ਕੇ ਖੁਸ਼ੀ ਦੁਲੇ ਦੇ ਦਿਲ ਵਿਚ ਆਂਵਦੀ ਜੇ। ਕਹੇ ਵਾਹ ਧੰਨ ਭਾਗ ਸਾਡੇ ਬੇਗਮ ਕਦਮ ਜਦੋਂ ਪਿੰਡ ਵਿਚ ਪਾਂਵਦੀ ਜੇ। ਇਕ ਜਗਾ ਬਤਾਂਵਦਾ ਨਫਰ ਤਾਈਂ ਸੁੰਦਰ ਖੂਬ ਹੀ ਜੇਹੜੀ ਸਹਾਂਵਦੀ ਜੇ। ਦੁਲਾ ਆਖਦਾ ਕਰਾਂਗੇ ਅਸੀਂ ਖਾਣਾ ਤੈਨੂੰ ਬੇਗਮ ਕੀ ਹੁਕਮ ਸੁਨਾਂਵਦੀ ਜੇ। ਨਫਰ ਆਖਦਾ ਲੋੜ ਮਕਾਨ ਦੀ ਜੇ ਜਾਂਦੀ ਹਜ ਨੂੰ ਆਪਣਾ ਖਾਂਵਦੀ ਜੇ। ਕੁਲ ਆਪਣੇ ਪਲੇ ਦਾ ਖਰਚ ਕਰਦੀ ਨਾਲੇ ਭੁਖੀਆਂ ਤੁਆਮ ਖਲਾਂਵਦੀ ਜੇ। ਦੁਲਾ ਆਖਦਾ ਕੰਮ ਸੁਆਬ ਦਾ ਏ ਕਰੇ ਸੋਈ ਜੋ ਰਬ ਭਾਂਵਦੀ ਜੇ। ਬੇਗਮ ਦੇਖਿਆ ਆਕੇ ਸ਼ਹਿਰ ਪਿੰਡੀ ਰੂਹ ਉਸਦੀ ਖੁਸ਼ ਹੋ ਜਾਂਵਦੀ ਜੇ। ਸੇਵਾ ਦੁਲੇ ਨੇ ਇਹਨਾਂ ਦੀ ਬਹੁਤ ਕੀਤੀ ਬੇਗਮ ਸਦ ਕੇ ਪਾਸੇ ਬਿਠਾਂਵਦੀ ਜੇ। ਰਖਾਂ ਨਿਤ ਮੈਂ ਬਚਾ ਪਾਸ ਤੈਨੂੰ ਮੇਰੀ ਤਬਾ ਏਹ ਦਿਲ ਦੀ ਚਾਂਵਦੀ ਜੇ। ਥੋਹੜੀ ਦੇਰ ਜਦੋਂ ਬਾਤ ਚੀਤ ਹੋਈ ਦੁਲਾ ਆਖਦਾ ਨੀਂਦ ਅਕਾਂਵਦੀ ਜੇ। ਬੇਗਮ ਟੋਰ ਕੇ ਦੁਲੇ ਨੂੰ ਫਿਰ ਪਿਛੋਂ ਸਭ ਨੌਕਰਾਂ ਆਖ ਸੁਨਾਂਵਦੀ ਜੇ। ਕਰੋ ਸਭ ਅਰਾਮ ਨਾ ਫਿਕਰ ਰਤੀ ਏਥੇ ਓਪਰੀ ਚੜ ਨਾ ਆਂਵਦੀ ਜੇ। ਕਹੇ ਉਸਦੇ ਸਭ ਬੇਵਕੂਫ ਬਣ ਗਏ ਨਾਲੇ ਆਪ ਭੀ ਸੌ ਜਾਂਵਦੀ ਜੇ। ਅਧੀ ਰਾਤ ਨੂੰ ਦੁਲੇ ਦੀ ਫੌਜ ਆ ਕੇ ਧਨ ਉਸਦਾ ਕੁਲ ਉਠਾਂਵਦੀ ਜੇ। ਕਿਸ਼ਨ ਸਿੰਘ ਬੇਗਮ ਚਲੀ ਤਰਫ ਮਕੇ ਪਿੰਡੀ ਆਇਕੇ ਮੁੰਡ ਮੁੁੰਡਾਂਵਦੀ ਜੇ।
ਬੇਗਮ ਨੇ ਦੁਲੇ ਨੂੰ ਸਮਝਾਉਣਾ ਤੇ ਫੇਰ ਤਾੜਨਾ
ਜਦੋਂ ਬੇਗਮ ਦਾ ਲੁਟਿਆ ਧਨ ਸਾਰਾ ਤਦੋਂ ਤੋਬਾ ਹੀ ਤੋਬਾ