ਪੰਨਾ:ਦੁੱਲਾ ਭੱਟੀ.pdf/21

ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

(੨੧)

ਪਤ ਨਾਲ ਇਥੋਂ ਨਹੀਂ ਜਾਂਵਦਾ। ਜਿਹੜਾ ਕਿਹੜਾ ਸਾਲਾ ਬਾਦਸ਼ਾਹ ਦਾ ਆਂਵਦਾ। ਲੈ ਕੇ ਜਾਵੇ ਮੇਰੇ ਕੋਲੋਂ ਅਜ ਬੋਰੀਆਂ। ਬੋਲਿਆ ਜੇ ਫਿਰ ਕਟ ਕਰਾਂ ਪੋਰੀਆਂ। ਮੇਰੇ ਪਾਸੇ ਨਾਮ ਬਾਦਸ਼ਾਹ ਦਾ ਗਾਂਵਦਾ। ਜਿਹੜਾ ਕਿਹੜਾ ਸਾਲਾ ਬਾਦਸ਼ਾਹ ਦਾ ਆਂਵਦਾ। ਪਟੀਆਂ ਜਾਂ ਬੋਦੀਆਂ ਮੇਦਾ ਸੀ ਰੋਂਵਦਾ। ਭਜਾ ਜਾਂਦਾ ਖਤਰੀ ਸੀ ਵਡਾ ਸੋਂਹਵਦਾ। ਕਿਸ਼ਨ ਸਿੰਘ ਤਰਫ ਲਾਹੌਰ ਧਾਂਵਦਾ। ਜੇਹੜਾ ਕੇਹੜਾ ਸਾਲਾ ਬਾਦਸ਼ਾਹ ਦਾ ਆਂਵਦਾ।

ਫਰਿਆਦ ਮੇਦੇ ਦੀ ਪਾਸ ਸ਼ਾਹ ਦੇ

ਮੇਦਾ ਪਿਟਦਾ ਪਿਟਦਾ ਬੋਦਿਆਂ ਨੂੰ ਗਿਆ ਵਿਚ ਦਰਬਾਰ ਸਭ ਖੋਇਕੇ ਤੇ। ਹਾਇ ਸ਼ਾਹ ਮੈਨੂੰ ਦੁਲੇ ਲੁਟ ਲਿਆ ਕੀਤੀ ਹਾਲ ਹੀ ਹਾਲ ਹੈ ਰੋਇਕੇ ਤੇ। ਰਾਤੀਂ ਕੀਤੀ ਤੁਅਜਿਆ ਬਹੁਤ ਡਾਢੀ ਅਸੀਂ ਉਠੇ ਸਵੇਰ ਜਾਂ ਸੋਇਕੇ ਤੇ। ਅਸਾਂ ਦਿਤਿਆ ਮਾਲ ਜਾਂ ਮੰਗਿਆ ਸੀ ਦਾੜੀ ਮੁਛ ਕਟੀ ਹਥ ਧੋਇਕੇ ਤੇ। ਮੇਰਾ ਹਾਲ ਤੂ ਦੇਖ ਲੈ ਬਾਦਸ਼ਾਹਾ ਅਰਜਾਂ ਕਰੇ ਦਰਬਾਰ ਖਲੋਇਕੇ ਤੇ। ਕਿਸ਼ਨ ਸਿੰਘ ਪਰ ਅਲੀ ਦੇ ਵਾਂਗ ਮੇਦਾ ਬੰਨਾ ਦਾਦ ਹਥ ਧੋਇਕੇ ਤੇ।

ਬੇਗਮ ਨੇ ਹਜ ਕਰਨ ਜਾਣਾ ਅਤੇ ਦੁਲੇ ਕੋਲ ਠਹਿਰਣਾ ਅਤੇ ਧਨ ਗਵਾ ਦੇਣ

ਬੇਗਮ ਬੋਲੀ ਸ਼ਾਹ ਤਾਈਂ ਦੁਨੀਆਂ ਕਾਬੇ ਦੇ ਹਜ ਨੂੰ ਜਾਂਵਦੀ ਜੇ। ਕਰਾਂ ਹਜ ਮੈਂ ਭੀ ਨੀਯਤ ਧਾਰ ਕੇ ਤੇ ਇਹ ਦਿਲ ਮੇਰੇ ਵਿਚ ਆਂਵਦੀ ਜੇ। ਅਕਬਰ ਆਖਦਾ ਕੰਮ ਜੁਆਬ ਦਾ ਹੈ ਤੁਰਤ ਕਰਦਾ ਇਹ ਤਬਾ ਜੇ ਚਾਂਵਦਾ ਜੇ। ਬੇਗਮ ਸ਼ਾਹ ਦੇ ਨਾਲ ਸਲਾਹ ਕਰਕੇ ਝਟ ਕੂਚ ਸਮਾਨ ਕਰਾਂਵਦੀ ਜੇ। ਖੇਮੇ ਤੰਬੂ ਤੇ ਸਾਜੋ ਸਮਾਨ ਸਾਰੇ ਊਠਾਂ ਤੇ ਭਾਰ ਲਦਾਂਵਦੀ ਜੇ। ਹੋਰ ਖੈਰ ਖੈਰਾਤ ਵੀ ਕਰਨ ਖਾਤਰ ਕਈ ਖਚਰਾਂ ਧਨ ਲੈ ਜਾਂਵਦੀ ਜੇ। ਬਹੁਤ ਨੌਕਰਾਂ ਚਾਕਰਾਂ ਸੰਗ ਲੈ ਕੇ ਵਕਤ ਸ਼ਾਮ ਦੇ ਵਾਂਗ ਉਠਾਂਵਦੀ ਜੇ। ਵਿਚ ਰਾਹ ਦੇ ਨੌਕਰਾਂ ਸਾਰਿਆਂ ਨੂੰ ਪਿੰਡੀ