ਪੰਨਾ:ਦੁੱਲਾ ਭੱਟੀ.pdf/12

ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

(੧੨)

ਵੇ ਲਾਹੌਰ ਖਾ ਲਿਆ। ਸੂਰਮਾ ਸਦਾਵੇ ਤੇ ਜੰਗ ਕਰੇਂ ਵੇ। ਮਾਰੇ ਬਾਦਸ਼ਾਹ ਨੂੰ ਆਪ ਮਰੇਂ ਵੇ। ਕਿਸ਼ਨ ਸਿੰਘ ਨਾਮ ਤੂੰ ਦੁਲਾ ਰਖਾ ਲਿਆ। ਬਾਪ ਦਾਦਾ ਤੇਰੇ ਵੇ ਲਾਹੌਰ ਖਾ ਲਿਆ। ਖਿਚ ਕੇ ਕਟਾਰੀ ਲਧੀ ਪਾਸ ਜਾਂਵਦਾ। ਬੋਲ ਕੇ ਜ਼ਬਾਨੋਂ ਫਿਰ ਕਹਿ ਸੁਣਾਂਵਦਾ। ਝੂਠ ਜੇ ਤੂੰ ਬੋਲੇਂ ਤੇਰਾ ਸਿਰ ਵਢਦਾ। ਸਚ ਬੋਲੇ ਬਾਝ ਨਹੀਂ ਮੂਲ ਛਡਦਾ। ਬਾਬਾ ਦਾਦਾ ਦਸ ਮੇਰੇ ਕਿਸ ਮਾਰੇ ਨੀ। ਖੋਲਕੇ ਬਿਆਨ ਦਸ ਮੈਨੂੰ ਦਸ ਸਾਰੇ ਨੀ। ਨਹੀਂ ਜ਼ਿਮੀਂ ਵਿਚ ਤੈਨੂੰ ਗਡਦਾਂ। ਸਚ ਬੋਲੇ ਬਾਝ ਨਹੀਂ ਮੂਲ ਛਡਦਾ। ਦਸ ਮਾਤਾ ਇਹਨਾਂ ਜਿਹੜੀ ਕੀਤੀ ਕਾਰਾ ਨੀ। ਬੀਤਿਆ ਜੋ ਹਾਲ ਮੈਨੂੰ ਦਸ ਸਾਰਾ ਨੀ। ਨਹੀਂ ਮਾਤਾ ਅਜ ਤੇਰੀ ਮੁੰਞ ਕੁਟਦਾ। ਸਚ ਬੋਲੇ ਬਾਝ ਨਹੀਂ ਮੂਲ ਛਡਦਾ। ਮੈਨੂੰ ਮਾਤਾ ਕਿਸੇ ਨੇ ਹੈ ਬੋਲੀ ਲਾਈ ਨੀ। ਅੱਗ ਮੇਰੇ ਦਿਲ ਵਿਚ ਬੁਰੀ ਲਾਈ ਨੀ। ਜਨਮ ਹੈ ਮਾਤਾ ਮੇਰੇ ਓਸੇ ਗਡ ਦਾ। ਸਚ ਬੋਲੇ ਬਾਝ ਨਹੀਂ ਮੂਲ ਛਡਦਾ। ਦਸੇ ਬਿਨਾਂ ਜਾਨ ਤੇਰੀ ਨਹੀਂ ਬਚਦੀ। ਖੋਲਕੇ ਸੁਨਾਵੀਂ ਮੈਨੂੰ ਗਲ ਸਚ ਦੀ। ਕਦੋਂ ਦਾ ਮੈਂ ਮਾਤਾ ਖੜਾ ਝੋਲੀ ਅਡਦਾ। ਸਚ ਬੋਲੇ ਬਾਝ ਨਹੀਂ ਮੂਲ ਛਡਦਾ। ਪੁਤ ਦਿਲ ਦੇਖ ਲਧੀ ਨਾਰ ਰੋਂਵਦੀ। ਦੇਖਕੇ ਕਟਾਰ ਮੰਦ ਹਾਲ ਹੋਂਵਦੀ। ਆਖਦੀ ਕਿਸ਼ਨ ਸਿੰਘਾ ਨਾਗ ਖਟਦਾ। ਸਚ ਬੋਲੇ ਬਾਝ ਨਹੀਂ ਮੂਲ ਛਡਦਾ।

ਸਾਰਾ ਹਾਲ ਔਰ ਬਾਪ ਦਾਦੇ ਦੇ ਹਥਿਆਰ ਲਧੀ ਨੇ ਦਸਨੇ

ਦੁਲਾ ਲੱਧੀ ਨੇ ਟਾਲਿਆ ਬਹੁਤ ਸਾਰਾ ਆਖਰ ਹੋਇ ਲਚਾਰ ਬਤਾਇਆ ਈ। ਤੇਰੇ ਬਾਪ ਦਾਦੇ ਬੜੇ ਸੂਰਮੇਂ ਸਨ ਇਹਨਾਂ ਸ਼ਾਹਾਂ ਨੂੰ ਬਹੁਤ ਸਤਾਇਆ ਈ। ਅਕਬਰ ਸ਼ਾਹ ਨੂੰ ਟਕੇ ਨਾਂ ਦੇਂਵਦੇ ਸੀ ਫੇਰ ਇਹਨਾਂ ਦੋਹਾਂ ਨੂੰ ਪਕੜ ਮੰਗਾਇਆ ਈ। ਆਖੇ ਸ਼ਾਹ ਨੂੰ ਸਖਤ ਕਲਾਮ ਇਹਨਾਂ ਬਾਦਸ਼ਾਹ ਨੇ ਚਾ ਮਰਵਾਇਆ ਈ। ਸਰ ਪੁਠੀਆਂ ਖਲਾਂ ਉਤਾਰ ਕੇ ਤੇ ਵਿਚ ਫੂਸ ਨਾਲ ਭਰਾਇਆ ਈ। ਜੇ ਤੂੰ ਸੂਰਮਿਆਂ ਕੋਠੀਆਂ ਸਤ ਖੋਹਲੇਂ ਲੱਧੀ ਦਿਲੋਂ ਆਖ ਸੁਣਾਇਆ ਈ। ਲੈ ਲੈ