ਪੰਨਾ:ਦੁਖੀ ਜਵਾਨੀਆਂ.pdf/80

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੁਖੀ ਜਵਾਨੀਆਂ -28- ਬਲੀਦਾਨ SERGE ਪੜਕਾ ਮਿਲ ਜਾਂਦੀ ਹੈ, ਊਲ ਜਲੂਲ ਗੱਲਾਂ ਨਾਲ ਭਰੀ ਹੋਈ । ਕਿ ਰੋਜ਼ ਨਰੇਸ਼ ਦੀ ਐਤਕਾਂ ਦੀ ਚਿਠੀ ਪੜ੍ਹ ਕੇ ਮੇਰਾ ਮਨੁ ਬਹੁਤ ਹੀ ਉਦਾਸ ਹੋ ਗਿਆ। ਉਸ ਨੇ ਲਿਖਿਆ ਸੰਧਿਆ ਵੇਲੇ ਨਿਕਾ ਨਿਕਾ ਬੁਖਾਰ ਹੋ ਜਾਂਦਾ ਹੈ ! ਡਾਕਟਰਾਂ ਨੇ ਸ਼ੱਕ ਕੀਤਾ ਹੈ ਕਿ ਤਪਦਿਕ ਦੀ ਪਹਿਲੀ ਅਵੱਸਥਾ ਹੈ।ਪੱਤਰਕਾ ਦੇ ਅੰਤ ਵਿਚ ਹਾਸੇ ਨਾਲ ਲਿਖ ਦਿਤਾ 9- ਹੁਣ ਮੇਰੇ ਵਿਆਹ ਦਾ ਸਮਾਂ ਆ ਗਿਆ ਹੈ, ਏਸ ਲਈ ਯੋਗਯ ਲੜਕੀ ਦੀ ਖੋਜ ਕਰ ਰਿਹਾ ਹਾਂ। ਮੈਂ ਮਨ ਹੀ ਮਨ ਸੋਚਣ ਲਗਾ,—“ਨਰੇਸ਼ ! ਸਦਾ ਅਜੀਬ ਹੀ ਰਿਹਾ ਹੈ, ਸ਼ਾਇਦ ਉਸ ਨੂੰ ਤੱਪਦਿਕ ਨੇ ਘੇਰ ਹੀ ਲੀਤਾ ਹੋਵੇ । ਵਿਚਾਰਾ ਨਰੇਸ਼ | ਚਲ ਮਨਾ—ਧਨ ਕਮਾ ਕੇ ਕੀ ਲੈਣਾ ਈ, ਦੇਸ਼ ਮੁੜ ਚਲ, ਆਪਣੇ ਮਿਤਰ ਨੂੰ ਬਚਾਉਣ ਦਾ ਯਤਨ ਕਰ-ਉਸ ਵਿਚਾਰੇ ਦਾ ਕੋਈ ਨਹੀਂ ' ਫੇਰ ਖਿਆਲ ਆਇਆ ਮੇਰੇ—ਜਾਣ ਨਾਲ ਕੀ ਲਾਭ ! ਉਸ ਦੇ ਧਨ ਦੀ ਬਰਕਤ ਨਾਲ ਡਾਕਟਰ ਅਤੇ ਨਰਸਾਂ ਉਸ ਨੂੰ ਹਰ ਵੇਲੇ ਘੇਰੀ ਰਖਦੀਆਂ ਹੋਣਗੀਆਂ । ਇਹੋ ਸੋਚ ਕੇ ਮੈਂ ਕੁਛ ਨਹੀਂ ਕੀਤਾ। 014 ਹਨੇਰ ਹੋ ਗਿਆ। ਇਕ ਮਿਤੁ ਕੋਲੋਂ ਐਨੀ ਬੇਈਮਾਨੀ ਦੀ ਆਸ ਨਹੀਂ ਹੋ ਸਕਦੀ। ਅਕ੍ਰਿਤਘਣ ਹੋਣ ਦੀ ਵੀ ਕੋਈ ਹੱਦ ਹੁੰਦੀ ਹੈ। ਉਹ ਨਰੇਸ਼, ਜਿਸ ਨੂੰ ਹੋਰ ਸਭ ਕੁਝ ਭੁਲ ਕੇ ਵੀ ਮੈਂ ਭੁਲ ਨਹੀਂ ਸਾਂ ਸਕਿਆ, ਜਿਸ ਕੋਲੋਂ ਮੇਰਾ ਕੋਈ