ਪੰਨਾ:ਦੁਖੀ ਜਵਾਨੀਆਂ.pdf/61

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੁਖੀ ਜਵਾਨੀਆਂ

-੬੦-

ਆਸ਼ਾ

ਕਰ, ਤ੍ਰਲੋਕ ਬਾਬੂ ਵਲਾਇਤ ਹੀ ਭੇਜ ਦੇਤੇ ਹੈਂ। ਤੀਨ ਚਾਰ ਮਹੀਨੇ ਕੇ ਬਾਦ ਖਬਰ ਆਤੀ ਹੈ ਕਿ ਕਿਸ ਕਿਸ ਕੋ · ਇਨਾਮ ਮਿਲਾ।'

'ਟਿਕਟ ਦੇ ਛੀ ਰੁਪੈ ਲਗਦੇ ਨੇ?'

'ਹਾਂ...ਹਾਂ, ਮਿਲ ਭੀ ਤੋ ਵੈਸੇ ਹੀ ਜਾਤੇ ਹੈਂ। ਛੇ ਰੁਪੈ ਮੇਂ ਸੌ, ਹਜ਼ਾਰ, ਲਾਖ-ਜੈਸਾ ਨਸੀਬ ਵੈਸੇ ਵਸੂਲ ਹੋ ਜਾਤੇ ਹੈਂ। ਦੋ ਸਾਲ ਕੀ ਬਾਤ ਹੈ ਬਰਮਾਂ ਦੇਸ਼ ਕੇ ਏਕ ਬੂਚੜ ਕੇ ਪਾਂਚ ਲਾਖ ਰੁਪੈ ਮਿਲੇ!'

'ਬੁਚੜ ਨੂੰ ਪੰਜ ਲਖ?'

'ਹਾਂ...ਹਾਂ, ਆਪਣਾ ਆਪਣਾ ਭਾਗਯ ਹੈ, ਬੁਚੜ। ਤਕਦੀਰ ਕਾ ਬੜਾ ਸਿਕੰਦਰ ਰਹਾ ਹੋਗਾ, ਪਾਂਚ ਲਾਖ ਪਾ ਗਿਆ।'

ਵੀਰਾਂ ਬੜੇ ਧਿਆਨ ਨਾਲ ਇਹ ਸਭ ਕੁਝ ਸੁਣ ਗਈ। ਸੋਚਣ ਲਗੀ-ਬੁਚੜ ਨੂੰ ਪੰਜ ਲੱਖ ਰੁਪੈ ਮਿਲੇ। ਮੈਂ ਏਸ ਸਾਲ ਸ਼ਿਵਜੀ ਨੂੰ ਪੰਜ ਹਜ਼ਾਰ ਫੁਲ ਚੜ੍ਹਾਏ ਹੋਣੇ ਨੇ, ਸਾਰਾ ਸਾਵਣ ਗਿਣਦਿਆਂ ਬੀਤਿਆ ਹੈ। ਪੁਜਾਰੀ ਜੀ ਕਹਿੰਦੇ ਸਨ ਕਿ ਇਵੇਂ ਹੀ ਵੀਹ ਮਹੀਨੇ ਤਕ ਚੜ੍ਹਾਉਣ ਨਾਲ ਇਕ ਲੱਖ ਹੋ ਜਾਂਦੇ ਹਨ। ਬੁਚੜ ਬੜਾ ਭਾਗਾਂ ਵਾਲਾ ਨਿਕਲਆ। ਪੰਜ ਲੱਖ ਲੈ ਗਿਆ। ਕੀ ਮੈਂ ਵੀ ਭਾਗਾਂ ਵਾਲੀ ਹਾਂ ਮੇਰੀ ਮਾਂ ਮੈਨੂੰ ਕਿਹਾ ਕਰਦੀ ਸੀ-'ਧੀਏ, ਤੂੰ ਤਾਂ ਬੜੀ ਭਾਗ ਵਾਲੀ ਹੈਂ।' ਇਕ ਦਿਨ ਮੈਂ ਬੰਨੇ ਤੋਂ ਥਲੇ ਡਿਗ ਪਈ , ਪਰ ਸੱਟ ਕੋਈ ਨਹੀਂ ਲੱਗੀ ਸੀ। ਸਾਰੀਆਂ ਕਹਿੰਦੀਆਂ ਸਨ-'ਵੀਰਾਂ ਬੜੀ ਭਾਗਾਂ ਵਾਲੀ ਹੈ।' ਹੁਣ ਉਹ