ਪੰਨਾ:ਦੁਖੀ ਜਵਾਨੀਆਂ.pdf/52

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੁਖੀ ਜਵਾਨੀਆਂ

-੫੧-

ਸੁੰਦਰੀ

ਨੂੰ ਇਹ ਲੱਗਾ ਹੋਇਆ ਸੀ ਕਿ ਜਿਵੇਂ ਹੋਵੇ ਉਸ ਦੇ ਨੌਗੇ ਦੇ ਰੁਪਏ ਉਸ ਤਕ ਪੁਜ ਜਾਣ ਤਾਂ ਜੁ ਇਹ ਹੋਰ ਥੇ ਕਿਤੇ ਖਰਚੇ ਨਾ ਜਾਣ। ਇਸੇ ਲਈ ਉਸ ਨੇ ਆਉਂਦਿਆਂ ਹੀ ਭਾਮਾਂ ਕੋਲੋਂ ਪੁਛਿਆ ਕਿ ਕੋਈ ਘਰ ਆਇਆ ਤਾਂ ਨਹੀਂ ਸੀ। ਭਾਮਾਂ ਨੇ ਆਦਿ ਤੋਂ ਅੰਤ ਤਕ ਸੁਨਿਆਰੇ ਦੇ ਆਉਣ ਦੀ ਅਤੇ ਸੁੰਦਰੀ ਦੀਆਂ ਗਲਾਂ ਨਾਲ ਮੁੜ ਜਾਣ ਦੀ ਘਟਨਾ ਦਸ ਦਿਤੀ। ਤੌਖਲਾ ਤਾਂ ਝੰਡੂ ਦਾ ਰਿਹਾ, ਪਰ ਆਪਣੀ ਸੁੰਦਰੀ ਦੀ ਐਨੀ ਸਿਆਣਪ ਵਾਲੀਆਂ ਪਰ ਭੋਲੀਆਂ ਗਲਾ ਸੁਣ ਕੇ ਉਸ ਦਾ ਹਿਰਦਾ ਬਾਗ ਬਾਗ ਹੋ ਗਿਆ। ਉਸ ਦੀਆਂ ਅਖਾਂ ਵਿਚੋਂ ਅੱਥਰੂ ਸਿੰਮ ਪਏ ਅਤੇ ਉਸ ਨੇ ਉਪਰ ਅਕਾਸ਼ ਵੰਨੇ ਮੂੰਹ ਕਰ ਕੇ ਕਿਹਾ-'ਭਲੀਏ ਲੋਕੇ! ਤੂੰ ਵੀ ਆਪਣੀ ਸੁੰਦਰੀ ਦੀਆਂ ਗੱਲਾਂ ਸੁਣੀਆਂ...?' ਅਤੇ ਫੇਰ ਉਸ ਨੇ ਪਾਗਲਾਂ ਵਾਂਗ ਆਵਾਜ਼ ਦਿਤੀ-'ਸੁੰਦਰੀ!'

ਸੁੰਦਰੀ ਨਾਲ ਦੇ ਵੇਹੜੇ ਵਿਚ ਆਪਣੇ ਹਾਣ ਦੇ ਬਾਲਾਂ ਨੂੰ ਫੁਲ ਵੰਡ ਰਹੀ ਸੀ। ਆਪਣੇ ਬਾਪੂ ਦੀ ਆਵਾਜ਼ ਸੁਣ ਕੇ ਉਹ ਨਠੀ ਆਈ ਝੰਡੂ ਨੇ ਦੋਵੇਂ ਬਾਹਾਂ ਉਲਾਰ ਕੇ ਬੱਚੀ ਨੂੰ ਚੁੱਕ ਕੇ ਛਾਤੀ ਨਾਲ ਲਾ ਲੀਤਾ। ਸੁੰਦਰੀ ਨੇ ਵੇਖਿਆ ਬਾਪੂ ਦੇ ਮੂੰਹ ਤੇ ਹਾਸਾ ਸੀ, ਪਰ ਅੱਖਾਂ ਵਿਚ ਅੱਥਰੂ। ਉਸ ਨੇ ਕਿਹਾ-'ਬਾਪ, ਤਿਉਂ ਰੋਂਦਾ ਏਂ.....?'

ਨਹੀਂ ਮੇਰੀ ਰਾਣੀ ਧੀ ਮੈਂ ਕਿਉਂ ਰੋਵਾਂਗਾ ਭਲਾ!' ਇਹ ਕਹਿ ਕੇ ਝੰਡੂ ਨੇ ਅੱਖਾਂ ਪੂੰਝ ਲੀਤੀਆਂ ਅਤੇ ਬੁਲ੍ਹਾਂ ਉਤੇ ਹਾਸਾ ਲੈ ਆਂਦਾ।

'ਬਾਪੂ ਇਤ ਦਲ ਪੁਥਾਂ?' ਫੇਰ ਬਿਨਾਂ ਉਤਰ ਲੀਤ