ਪੰਨਾ:ਦੁਖੀ ਜਵਾਨੀਆਂ.pdf/51

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੁਖੀ ਜਵਾਨੀਆਂ

-50-

ਸੁੰਦਰੀ

ਕੋਲੋਂ ਰੁਪਏ ਲੈਣੇ ਨੇ.......'

'ਰੁਪਏ!' ਬਿਨਤੀ ਭਰੀ ਦ੍ਰਿਸ਼ਟੀ ਨਾਲ ਸੁੰਦਰੀ ਨੇ ਕਿਹਾ- 'ਰੁਪਏ! ਮੇਰੇ ਬਾਪੁ ਤੋਲ ਨਹੀਂ, ਇਹ ਪੈਤਾ ਤਲ ਬਾਪੂ ਨੇ ਮੈਨੂੰ ਦਿਤਾ ਥੀ, ਤੁਤੀਂ ਲੈ ਲਵੋ ਤੇ ਤਲੇ ਦਾਵੋ, ਮੇਰਾ ਬਾਪੂ ਤਾਨੂੰ ਵੇਥਤੇ ਦਰ (ਡਰ) ਜਾਂਦਾ ਏ।'

ਕੋਲ ਖੜੇ ਬੁਢੇ ਸਿਪਾਹੀ ਦੀਆਂ ਅੱਖੀਆਂ ਵਿਚੋਂ ਨੀਰ ਵਹਿ ਤੁਰਿਆ। ਉਸ ਨੂੰ ਬਾਲੜੀ ਦੀਆਂ ਤੋਤਲੀਆਂ ਪਰ ਦੁਖ ਭਰੀਆਂ ਗਲਾਂ ਨੇ ਹੋਰ ਓਥੇ ਖਲੋਣ ਦੀ ਹਿੰਮਤ ਨਾ ਦਿਤੀ। ਸੁਨਿਆਰੇ ਨੂੰ ਬਾਹੋਂ ਫੜ, ਉਹ ਇਹ ਕਹਿੰਦਾ ਮੁੜ ਗਿਆ, 'ਓਇ ਛਡ ਪਰਾਂ ਤੂੰ ਏਨੇ ਰੁਪਿਆਂ ਪਿਛੇ ਮਰਦਾ ਤਾਂ ਨਹੀਂ ਜਾਂਦਾ, ਫੇਰ ਵੇਖੀ ਜਾਊ ...'

'ਪੈਤਾ ਤੇ ਫਲ ਲੈ ਦਾਵੋ' ਸੰਦਰੀ ਨੇ ਉਹਨਾਂ ਨੂੰ ਮੁੜਦਿਆਂ ਵੇਖ ਕੇ ਕਿਹਾ। ਸਿਪਾਹੀ ਇਕ ਵਾਰੀ ਫੇਰ ਪਿਛੇ ਤਕਿਆ। ਉਸ ਨੇ ਵੇਖਿਆ ਉਹਨਾਂ ਦੇ ਮੁੜਨ ਨਾਲ ਉਸ ਭੋਲੀ ਭਾਲੀ ਬਾਲਿਕਾ ਦੀਆਂ ਅੱਖਾਂ ਵਿਚ ਵੀ ਖੁਸ਼ੀ ਨੱਚ ਰਹੀ ਸੀ।... ਅਤੇ ਭਾਮਾਂ ਇਹ ਸਭ ਕੁਝ, ਉਪਰੋਂ ਸੀਖਾਂ ਵਾਲੇ ਝਰਨੇ ਵਿਚੋਂ ਵੇਖ ਰਹੀ ਸੀ।

   ...    ...    ...    ...    ...
   

ਝੰਡੂ ਨੇ ਐਤਕੀਂ ਦੀ ਤਨਖਾਹ ਵਿਚੋਂ ਪੰਜ ਰੁਪੈ ਸੁਨਿਆਰੇ ਦੇ ਨੌਗੇ ਦੇ ਵੀ ਮਿਥੇ ਹੋਏ ਸਨ। ਨੌਕਰੀ ਤੋਂ ਆਉਂਦਾ ਹੀ ਉਹ ਸੁਨਿਆਰੇ ਦੇ ਘਰ ਵਲ ਦੀ ਲੰਘਿਆ। ਸੀ, ਪਰ ਸੁਨਿਆਰੇ ਦੇ ਏਧਰ ਆ ਜਾਣ ਕਰ ਕੇ, ਉਹ ਉਸ ਦੇ ਨੌਗੇ ਦੇ ਰੁਪਏ ਉਸ ਨੂੰ ਦੇ ਨਾ ਸਕਿਆ । ਤੌਖਲਾ ਉਸ