ਪੰਨਾ:ਦੁਖੀ ਜਵਾਨੀਆਂ.pdf/42

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਛੋੜਾ

ਸਵੇਰੇ ਬਸੰਤ ਹੈ।

ਕਪੜਿਆਂ ਵਿਚੋਂ ਇਕ ਬਸੰਤੀ ਰੁਮਾਲ ਡਿਗ ਪਿਆ। ਦੇਖਦਿਆਂ ਹੀ ਕਿਸ਼ਨ ਬਿਲਬਿਲਾ ਉਠਿਆ। ਇਕ ਸਾਲ ਪਹਿਲਾਂ ਅਜ ਦੇ ਹੀ ਦਿਨ ਉਸ ਦੀ ਰਾਧਾ ਉਸ ਕੋਲੋਂ ਵਿਛੜ ਗਈ ਸੀ। ਸਾਹਮਣੇ ਕੰਧ ਨਾਲ ਲਗੇ ਹੋਏ ਕੈਲੰਡਰ ਵਿਚ ਬਸੰਤ ਦੀ ਛੁਟੀ ਦੇ ਚੁਫੇਰੇ ਕਾਲੀ ਲੀਕ ਪਾ ਕੇ ਕੁਝ ਕਿਸ਼ਨ ਨੇ ਲਿਖਿਆ ਹੋਇਆ ਸੀ। ਉਸੇ ਕੁਝ ਲਿਖੇ ਹੋਏ ਵਲ ਤਕਦਿਆਂ ਕਿਸ਼ਨ ਨੇ ਰੁਮਾਲ ਚੁਕ ਲੀਤਾ। ਉਸ ਨੂੰ ਇਵੇਂ ਭਾਸ ਰਿਹਾ ਸੀ ਜਿਵੇਂ ਉਹ ਰੁਮਾਲ ਹੁਣੇ ਹੀ ਰਾਧਾ ਦੇ ਕੋਮਲ ਹਥਾਂ ਵਿਚੋਂ ਡਿੱਗਾ ਹੈ। ਓਹ ਹੋਰ ਖੜਾ ਨਹੀਂ ਰਹਿ ਸਕਿਆ। ਰੁਮਾਲ ਨੂੰ ਛਾਤੀ ਨਾਲ ਲਾ ਕੇ ਓਹ ਆਪਣੇ ਪਲੰਘ ਤੇ ਫੇਰ ਆ ਲੇਟਿਆ।

ਸੁੰਝੇ ਕਮਰੇ ਵਿਚ ਉਸ ਦੀ ਨਿਗਾਹ ਚਾਰੇ ਪਾਸੇ ਫਿਰ ਗਈ - ਹਾਰਮੋਨੀਅਮ ਦੀਆਂ ਸੁਰਾਂ ਓਸੇ ਤਰ੍ਹਾਂ ਕੰਬ ਰਹੀਆਂ ਸਨ.... ਜਿਵੇਂ ਹੁਣੇ ਹੀ ਰਾਧਾ ਸੁਰਾਂ ਦੀ ਸਟੇਜ ਤੇ ਆਪਣੀਆਂ ਉਂਗਲੀਆਂ ਨੂੰ ਨਚਾ ਕੇ ਉਠੀ ਹੈ। ਮੇਜ਼ ਤੇ ਰਾਧਾ ਦੇ ਹਥਾਂ ਦਾ ਕਢਿਆ ਹੋਇਆ ਮੇਜ਼ ਪੋਸ਼ ਵਿਛਿਆ ਹੋਇਆ ਸੀ, ਉਸ ਉਤੇ ਰਾਧਾ ਨੇ ਬਸੰਤੀ ਫੁਲਾਂ ਦੇ ਵਿਚ ਲਿਖਿਆ ਹੋਇਆ ਸੀ, 'ਕਿਸ਼ਨ'। ਸਿਰਹਾਣੇ ਰੱਖੀ ਹੋਈ ਮੋਮਬਤੀ ਦਾ ਧੁੰਦਲਾ ਚਾਨਣ ਸਮਾਪਤ ਹੋ ਜਾਣ ਦੇ ਡਰ ਨਾਲ ਕੰਬ ਰਿਹਾ