ਪੰਨਾ:ਦੁਖੀ ਜਵਾਨੀਆਂ.pdf/19

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੁਖੀ ਜਵਾਨੀਆਂ

-੧੮-

ਪੇਮ-ਰੋਗ

ਆਪਣੇ ਪਤੀ ਤੋਂ ਸਿਵਾ ਹੋਰਨਾਂ ਨੂੰ ਵੀਰਾਂ ਵਤ ਹੀ ਸਮਝਿਆ ਕਰਦੀਆਂ ਸਨ ਤੇ ਫੇਰ ਮੈਂ ਕੋਈ ਬੁਰੀ ਗੱਲ ਤਾਂ ਨਹੀਂ ਕਰ ਰਹੀ, ਤੁਹਾਨੂੰ ਵੀਰ ਕਹਿ ਕੇ.....'

'ਅਛਾ ਹੁਣ ਬਕਵਾਸ ਬੰਦ ਕਰ। ਕੰਵਾਰੀ ਹੀ ਪਤੀ ਬਣਾ ਬੈਠੀ ਹੈ ਕਿਸੇ ਨੂੰ। ਵੇਦਾਂ ਦੇ ਸਾਹਮਣੇ, ਦੇਵਤਿਆਂ ਦੇ ਮੰਤਰਾਂ ਦਵਾਰਾ, ਬਰਾਦਰੀ ਦੇ ਸਾਹਮਣੇ ਪਤੀ ਮੈਂ ਬਣਾਂ| ਸਾਰੇ ਮੈਨੂੰ ਹੀ ਤੇਰਾ ਪਤੀ ਮੰਨਣ ਪਰ ਤੂੰ ਮੈਨੂੰ ਕਹੇਂ ਵੀਰ..... ਓਹ ਪ੍ਰਮਾਤਮਾ! ਮੈਂ ਕੀ ਕਰਾਂ...' ਇਹ ਕਹਿੰਦਾ ਅਤੇ ਖਿਝਦਾ, ਕਲਪਦਾ ਮਨੋਹਰ ਕਮਰੇ ਤੋਂ ਬਾਹਰ ਚਲਾ ਗਿਆ।

3

ਓਹੋ ਬਗੀਚੀ ਹੈ ਇਹ, ਛੋਟੀ ਜਹੀ। ਜਿਥੇ ਕੁਮਾਰ ਅਤੇ ਚਿਤ੍ਰਾ ਬਚਪਨ ਤੋਂ ਹੀ ਖੇਡਦਿਆਂ ਜਵਾਨ ਹੋ ਗਏ ਸਨ ਪਰ ਦੋ ਵਰਿਆਂ ਤੋਂ ਬਗੀਚੀ ਦੇ ਆਸ ਪਾਸ ਰਹਿਣ ਵਾਲਿਆਂ ਨੂੰ ਇਵੇਂ ਭਾਸ ਰਿਹਾ ਹੈ, ਜਿਵੇਂ ਬਗੀਚੀ ਵੈਰਾਨ ਜਹੀ ਹੋ ਗਈ ਹੈ। ਹੁਣ ਏਥੋਂ ਗਾਣਿਆਂ ਦੀ ਆਵਾਜ਼ ਨਹੀਂ ਆਉਂਦੀ। ਪਰ ਹਾਂ, ਬਗੀਚੀ ਦੇ ਵਿਚਲੇ ਇਕ ਪੇੜ ਦੇ ਕੋਲੋਂ ਦੀ ਲੰਘਦਿਆਂ ਕਿਸੇ ਦੇ ਡੁਸਕਣ ਦੀ ਆਵਾਜ਼ ਧੀਮੀਂ ਧੀਮੀਂ ਕੰਨੀ ਪੈਂਦੀ ਹੈ ਅਤੇ ਜੇ ਕੋਈ ਥੋੜਾ ਜਿਹਾ ਚਿਰ ਖਲੋ ਜਾਵੇ ਓਥੇ, ਤਾਂ ਦਰਦਾਂ ਭਰੀ ਆਵਾਜ਼ ਨਿਕਲਦੀ ਹੈ, ਪ੍ਰੇਮ ਰੋਗ ਦੇ ਰੋਗੀ, ਕੁਮਾਰ ਦੇ ਮੂੰਹੋਂ। ਥੋੜਾ ਥੋੜਾ ਚਿਰ ਠਹਿਰ ਕੇ ਓਹ ਗਾਂਦਾ ਹੈ, ਆਪਣਾ ਦਿਲ ਵਿੰਨਵਾਂ ਗੀਤ