ਪੰਨਾ:ਦੁਖੀ ਜਵਾਨੀਆਂ.pdf/15

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੁਖੀ ਜਵਾਨੀਆਂ

-੧੪-

ਪ੍ਰੇਮ-ਰੋਗ

ਕਰਦਿਆਂ ਹੋਇਆਂ ਮਾਰ ਨੇ ਦੇਖਿਆ-ਚਿਤ੍ਰਾ ਦੀਆਂ ਦੋਵੇਂ ਅੱਖੀਆਂ ਸੱਜਲ ਹੋਈਆਂ ਹੋਈਆਂ ਸਨ, ਅੱਥਰੂਆਂ ਨਾਲ ਉਸ ਨੇ ਫੇਰ ਕਿਹਾ, 'ਪ੍ਰੇਮ ਵੀ ਇਕ ਸੁਪਨਾ ਹੀ ਹੋ ਜਾਵੇਗਾ ਚਿਤ੍ਰਾ?'

'ਨਹੀਂ ਕੁਮਾਰ! ਸ਼ਾਇਦ ਏਹੋ 'ਪ੍ਰੇਮ’ ਹੀ ਸਦਾ ਲਈ ਸਾਨੂੰ ਇਕ ਕਰ ਦੇਵੇ। ਸਾਡਾ ਵੱਖਰਾ ਰਹਿਣਾ ਏਨਾ ਕੁ ਮੁਸ਼ਕਲ ਹੈ, ਜਿੰਨਾ ਮਛੀ ਨੂੰ ਪਾਣੀ ਤੋਂ ਵੱਖ ਹੋਣਾ ਹੁੰਦਾ ਹੈ, ਮੁਸ਼ਕਲ। ਪਰ ਕੁਮਾਰ ਜੀਓ! ਜੇ ਮੈਂ ਨਾ ਵੀ ਮਿਲ ਸਕੀ ਤਾਂ ਮੈਨੂੰ ਭੁੱਲਣਾ ਨਾ, ਯਾਦ ਰਖਣਾ ਜ਼ਰੁਰ।' ਅਤੇ ਇਹ ਕਹਿੰਦੀ ਕਹਿੰਦੀ ਚਿਤ੍ਰਾ, ਕੁਮਾਰ ਦੀਆਂ ਅੱਖੀਆਂ ਵਿਚ ਅੱਥਰੂਆਂ ਦੇ ਵਡੇ ਵਡੇ ਤਰੁਪਕੇ ਦੇਖ ਕੇ, ਆਪਣੇ ਵੀ ਵਗਦੇ ਪਰ ਰੁਕੇ ਹੋਏ ਅੱਥਰੂਆਂ ਨੂੰ ਹੋਰ ਰੋਕ ਨਾ ਸਕੀ। ਦੋਵੇਂ ਪ੍ਰੇਮੀ ਰੋ ਰਹੇ ਸਨ, ਚੁਪ ਚਾਪ ਇਕ ਦੂਜੇ ਵਲ ਤਕ ਕੇ ..ਅਤੇ ਉਸੇ ਬੱਗੀਆ ਦੇ ਕੋਲ ਵਗਦੀ ਨਦੀ ਦੇ ਪੱਤਨ ਉਤੇ ਕੋਈ ਗਾ ਰਿਹਾ ਸੀ ......'

ਪਾਗਲ ਪ੍ਰੁੇਮੀ ਅਬ ਤੂੰ ਕਿਉਂ ਰੋਤਾ ਹੈ।
ਪ੍ਰੇਮ ਕਾ ਤੋ ਐਸਾ ਹੀ ਫਲ ਹੋਤਾ ਹੈ |
ਪਹਿਲੇ ਕਾਹੇ ਨਾ ਤੂੰ ਨੇ ਦੇਖਾ ਭਾਲਾ........

ਜਿਸ ਤਰ੍ਹਾਂ ਅੱਜ ਕੱਲ ਅਨੇਕਾਂ ਪ੍ਰੇਮੀਆਂ ਨੂੰ ਇਕ ਦੂਜੇ ਤੋਂ ਨਖੇੜ ਕੇ ਕਿਸੇ ਹੋਰ ਦੇ ਗਲ ਲਾ ਦਿਤਾ ਜਾਂਦਾ ਹੈ। ਏਸੇ ਤਰਾਂ ਦੋ ਸਾਲ ਦੇ ਵਿਚ ਰੋ ਰੋ ਕੇ ਅੱਧੀ ਹੋਈ ਹੋ ਚਿਤ੍ਰਾ ਨੂੰ, ਉਸ ਦੀ ਮਾਂ ਨੇ 'ਮਨੋਹਰ' ਨਾਲ ਲਾਵਾਂ ਦੇ