ਪੰਨਾ:ਦੁਖੀ ਜਵਾਨੀਆਂ.pdf/138

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੁਖੀ ਜਵਾਨੀਆਂ -੧੩੭- ਨਵੀਂ ਖੇਡ ਅਨੁਸਾਰ ਸ਼ੇਰੂ ਗੋਪਾਲ ਦਾ ਉਤਰ ਇਕ ਬਹੁਤ ਵਧੀਆ ਖੁਸ਼ਬੂਦਾਰ, ਗੁਲਾਬੀ ਲਫਾਫੇ ਵਿਚ ਬੰਦ ਲੈ ਆਇਆ, ਬੜੇ ਉਤਸ਼ਾਹ ਨਾਲ ਅਸਾਂ ਲਫਾਫਾ ਖੋਲ੍ਹਿਆ। ਗੋਪਾਲ ਹੋਰਾਂ ਨੇ ਬੜੇ ਲੰਮੇ ਚੌੜੇ ਭਾਵ ਦਸ ਕੇ ਇਹ ਦਸਣ ਦਾ ਯਤਨ ਕੀਤਾ ਸੀ ਕਿ ਉਹ ਪ੍ਰੇਮ-ਰੋਗ ਵਿਚ ਬੁਰੀ ਤਰ੍ਹਾਂ ਫਸ ਗਿਆ ਹੈ। ਰਾਤ ਦੀ ਨੀਂਦ ਅਰ ਦਿਨ ਦਾ ਚੈਨ ਨਸ਼ਟ ਹੋ ਗਿਆ ਹੈ। ਕਾਸ਼ ! ਉਹ ਹਵਾ ਹੁੰਦਾ ਤਾਂ ਬੇ ਖਟਕੇ ਘਰ ਅੰਦਰ ਆ ਜਾ ਤਾਂ ਸਕਦਾ ਅਰ ਏਸ ਤਰ੍ਹਾਂ ਆਪਣੀ ਪ੍ਰੇਮਕਾ ਦਾ ਦਰਸ਼ਨ ਤਾਂ ਕਰ ਸਕਦਾ। ਜਾਂ ਕਬੂਤਰ ਹੁੰਦਾ ਤਾਂ ਪ੍ਰੀਤਮਾਂ ਦੇ ਕਮਰੇ ਵਿਚ ਔਂਸਲਾ ਬਣਾ ਕੇ ਰਹਿ ਸਕਦਾ ਪਰ ਭਾਗਾਂ ਨੇ ਉਸ ਨੂੰ ਇਕ ਮਨੁਸ਼ ਬਣਾ ਕੇ ਉਸ ਨਾਲ ਇਕ ਬੜਾ ਅਨਆਇ ਕੀਤਾ ਹੈ। ਉਸ ਦਾ ਸੜਕ ਤੋਂ ਲੰਘਣਾ ਅਤੇ ਛਿਨ ਭਰ ਲਈ ਪ੍ਰੀਤਮਾਂ ਦੇ ਦਰਸ਼ਨ ਕਰ ਲੈਣੇ, ਇਵੇਂ ਹੀ ਹੈ ਜਿਵੇਂ ਇਕ ਬੂੰਦ ਪਾਣੀ ਨਾਲ ਕਿਸੇ ਬੜੇ ਵਡੇ ਜੰਗਲ ਨੂੰ ਤਰ ਕਰਨ ਦੀ ਕੋਸ਼ਸ਼ ਕੀਤੀ ਜਾਵੇ । ਉਸ ਦੀ ਅਗ ਰੋਜ਼-ਬ-ਰੋਜ਼ ਭੜਕਦੀ ਜਾ ਰਹੀ ਸੀ ਅਤੇ ਉਹ ਵਿਆਕੁਲ ਹੁੰਦਾ ਜਾ ਰਿਹਾ ਸੀ। ਏਸ ਤਰ੍ਹਾਂ ਆਪਣਾ ਹਾਲ ਲਿਖ ਕੇ ਨਿਰਮਲਾ ਦੇ ਸੁਹੱਪਣ ਦੀ ਪ੍ਰਸੰਸਾ ਕੀਤੀ ਹੋਈ ਸੀ..ਕਈ ਸ਼ੇਅਰ ਵੀ ਲਿਖੇ ਸਨ ਅਤੇ ਅੰਤ ਵਿਚ ਭੁਲ ਨਾ ਜਾਣਾ, ਲਿਖ ਕੇ ਭਿਖਿਆ ਮੰਗੀ ਸੀ ਅਤੇ ਉਤਰ ਨਾ ਘੁਲਣ ਤੇ ਮੇਰੇ ਵਾਂਗ ਆਤਮ ਹਤਿਆ ਕਰਨ ਦੀ ਧਮਕੀ ਵੀ ਦਿੱਤੀ ਸੀ। ਬਹੁਤ ਹੀ ਹ ਗੋਪਾਲ ਦੀ ਚਿਠੀ ਪੜ੍ਹ ਕੇ ਅਸੀਂ ਕਿ ਹੁਣ ਉਸ ਨੂੰ ਉਸ ਦੀਆਂ ਗੱਪਾਂ ਦਾ ਚੰਗਾ ਸਵਾਦ ਮਿਲ