ਪੰਨਾ:ਦੁਖੀ ਜਵਾਨੀਆਂ.pdf/126

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੁਖੀ ਜਵਾਨੀਆਂ 19241 ਪਤੀ ਉਤੇ ਚਲਿਆ ਗਿਆ,ਪਰ ਅੰਦਰੋਂ ਆਵਾਜ਼ ਆਈ, ਕਿਉਂ? ਉਸ ਨੇ ਠੀਕ ਕੀਤਾ ਸੀ ਨਾ ਪਰ ਤੂੰ ਕਹਿੰਦਾ ਸੈਂ, ਉਸ ਨੇ ਪਤੀ ਵਾਲਾ ਦਿਲ ਨਹੀਂ ਰਖਿਆ ਹੁਣ ਤੂੰ ਵੀ ਤਾਂ ਪਤੀ ਹੈਂ.. ਪਤਨੀ ਦੀ ਪੱਤ ਦਾ ਰਾਖਾ। ਉਪਦੇਸ਼ ਕਰਨਾ ਜਾਣਦਾ ਹੈਂ ! ਪਰ ਕਰ ਕੇ ਵਿਖਾਉਣਾ ਨਹੀਂ ਜਾਣਦਾ। ‘‘ਅਵਰ ਉਪਦੇਸੈ ਆਪਿ ਨਾ ਕਰੈ | ਆਵਤ ਜਾਵਤ ਜਨਮੈ ਮਰੈ ।” ਅੰਦਰਲੇ ਦੀ ਇਹ ਆਵਾਜ਼ ਸੁਣ ਕੇ ਬਾਦਸ਼ਾਹ ਦਾ ਹਥ ਛੁਰੇ ਤੋਂ ਪਿਛਾਂਹ ਆ ਗਿਆ। ਪਤਾ ਨਹੀਂ ਉਸ ਦੇ ਦਿਲ ਵਿਚ ਕੀ ਆਇਆ, ਆਪਣੇ ਉਤੋਂ ਉਸ ਨੇ ਕਾਲਾ ਕੰਬਲ ਲਾਹਿਆ, ਅਤੇ ਉਨ੍ਹਾਂ ਦੋਹਾਂ ਉਤੇ ਬੜੀ ਹੁਸ਼ਿਆਰੀ ਨਾਲ ਪਾ ਦਿਤਾ। ਦੋਹਾਂ ਬੇ-ਖਬਰਾਂ ਦੀ ਕਰਤੂਤ ਉਤੇ ਪਰਦਾ ਪਾ ਕੇ ਬਾਦਸ਼ਾਹ ਆਪ ਆਪਣੇ ਕਮਰੇ ਵਿਚ, ਚੋਰੀ ਚੋਰੀ ਆਪਣੇ ਡੁਬਦੇ ਜਾਂਦੇ ਦਿਲ ਨੂੰ ਸੰਭਾਲਦਾ, ਜਾ ਕੇ ਸੋਚਦਾ ਸੋਚਦਾ ਸੌਂ ਗਿਆ। ਵਰ੍ਹੇ ਬੀਤ ਗਏ। ਮੁੜ ਕੇ ਕੋਈ ਗਲ ਨਹੀਂ ਹੋਈ। ਉਹੋ ਮਲਕਾਂ ਉਹੋ ਬਾਦਸ਼ਾਹ, ਉਹੋ ਸੈਨਾ-ਪਤੀ...ਸਾਰੇ ਕੰਮ ਪਹਿਲੇ ਵਾਂਗ ਹੀ ਹੁੰਦੇ ਰਹੇ, ਕੇਵਲ ਬਾਦਸ਼ਾਹ ਵਿਚ ਕੁਝ ਤਬਦੀਲੀ ਆ ਗਈ;ਉਸਦਾ ਦਿਲ ਹੌਲੀ ਹੌਲੀ ਡੁਬਦਾ ਪ੍ਰਤੀਤ ਹੁੰਦਾ ਸੀ, ਉਸ ਨੂੰ। ਅਤੇ ਮਲਕਾਂ ਜਦ ਸਾਹਮਣੇ ਆਉਂਦੀ ਤਾਂ ਉਸ ਦੀਆਂ ਅਖੀਆਂ ਨੀਵੀਆਂ ਵੇਖ ਕੇ ਬਾਦਸ਼ਾਹ ਕਹਿੰਦਾ ‘ਮਲਕਾਂ ! ਮੇਰੇ ਕੋਲ ਆ ਕੇ ਅਖਾਂ ਨੀਵੀਆਂ ਨਾ ਕਰਿਆ ਕਰੋ.. ਮਸਕਰਾ ਕੇ ਤਕੋ ਮੇਰੇ ਵਲ,,,ਮੈਂ ਤੁਹਾਡਾ ਪਤੀ