ਪੰਨਾ:ਦੁਖੀ ਜਵਾਨੀਆਂ.pdf/120

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੁਖੀ ਜਵਾਨੀਆਂ vv -੧੧੯- ਸੁੰਦਰਰਾ ਅਵਾਜ਼ ਅਨਲ ਦੀ ਹੀ ਆਵਾਜ਼ ਲਗਦੀ ਸੀ । ਉਸ ਨੂੰ ਵੇਖਦਿਆਂ ਹੀ ਅਨੂਪ ਨੇ ਛੀ ਸੱਤ ਵਾਰੀ ਅਖੀਆਂ ਝਮਕੀਆਂ। ਉਹ ਪਛਾਣ ਨਹੀਂ ਰਹੀ ਸੀ, ਸਾਹਮਣੇ ਕੌਣ ਹੈ ! ਪਰ ਸਾਹਮਣੇ ਖਲੋਤੇ ਪ੍ਰਾਣੀ ਨੇ ਫਿਰ ਕਿਹਾ, “ਅਨੂਪ ਜੀ ! ਆਓ- ਅਨੂਪ ਤੜੱਕ ਕੇ ਫੇਰ ਉਤਾਂਹ ਤਕੀ। ਕਾਲੇ-ਪੋਰ ਕਾਲੇ ਮੁਖ ਵਿਚੋਂ ਅਨਲ ਵਰਗੀ ਆਵਾਜ਼ ਨਿਕਲੀ। ਅਨੂਪ ਦੀ ਆਵਾਜ਼ ਰੁਕ ਗਈ। ਬੜਾ ਜੋਰ ਲਾ ਕੇ ਉਸ ਦੇ ਮੂੰਹੋਂ ਕੇਵਲ ਨਿਕਲਿਆ, “ਅਨਲ ਜੀ! ਇਹ ਕੀ-” ਕਾਲੇ ਮੁਖ ਵਿਚੋਂ ਸ਼ਾਂਤ ਉਤਰ ਆਇਆ, “ਜਿਸ ਸੁੰਦਰਤਾ ਨੇ ਅੱਜ ਤਾਈਂ ਮੇਰੀ ਪਿਆਰੀ ਅਨੂਪ ਨੂੰ ਵਿਆਹ ਦਾ ਅਨੰਦ ਨਹੀਂ ਲੈਣ ਦਿਤਾ, ਉਸ ਸੁੰਦਰਤਾ ਦਾ ਨਾਸ਼-ਹੁਣ ਤਾਂ ਤੁਸੀਂ ਮੇਰੇ ਕੋਲ ਆਉਣੋਂ ਨਹੀਂ ਸੰਗੋਗੇ ਅਨੂਪ ਜੀ'-ਅਤੇ ਫੇਰ ਦਰਦ ਨਾਲ, ਕਰਾਹ ਕੇ ਅਨਲ ਨੇ ਆਪਣਾ ਕੋਇਲਾ ਹੋਇਆ ਮੂੰਹ ਦੋਹਾਂ ਹੱਥਾਂ ਵਿਚ ਲਕੋ ਲੀਤਾ। ਦੂਰੋਂ ਹੀ ਡਾਕਟਰ ਅਨੂਪ ਕੁਮਾਰੀ ਦੀਆਂ ਹੰਝੂਆਂ ਨਾਲ ਭਰੀਆਂ ਹੋਈਆਂ ਝਮਕ ਰਹੀਆਂ ਅੱਖੀਆਂ ਨੂੰ ਤੇਜ਼ਾਬ ਦੀ ਖੁਲੀ ਬੋਤਲ ਸ਼ੰਗਾਰ ਟੇਬਲ ਦੇ ਉਤੇ ਪਈ ਹੱਸਦੀ ਜਾਪੀ। M