ਪੰਨਾ:ਦੁਖੀ ਜਵਾਨੀਆਂ.pdf/117

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੁਖੀ ਜਵਾਨੀਆਂ -੧੧੬ . Y ਨੂੰ ਕਾਲਕ ਦਾ ਸੰਗ ਦੇਣ ਵਿਚ ਜੋ ਕਸ਼ਟ ਹੁੰਦਾ ਹੈ, ਉਸ ਦੀ ਨਵਿਰਤੀ ਕਰਾਂ।” ਸੁੰਦਰਰਾ C “ਪਰ ਮੈਂ ਤਾਂ ਕਦੀ ਇਹ ਨਹੀਂ ਦਰਸਾਇਆ ਕਿ ਮੈਨੂੰ ਏਸ ਵਿਚ ਕੋਈ ਦੁਖ ਹੈ.. ਮੈਂ ਤਾਂ ਸੁਖੀ ਹਾਂ.. ਦੁਨੀਆਂ ਤੋਂ ਵਧੇਰੇ, ਇਕ ਗਲ ਪੁਛਾਂ ? ਸੁੰਦਰਤਾ ਕਹਿੰਦੇ ਕਿਸ ਨੂੰ ਹਨ ?


“ਸੁੰਦਰਤਾ ! .... ਹੈ ਤਾਂ ਸੌਖਾ ਹੀ ਪ੍ਰਸ਼ਨ ਕਿਵੇਂ ਕਰਾਂ ਸੁੰਦਰਤਾ ਦੀ ਵਿਆਖਿਆ ! ਹਾਂ ਜਿਸ ਤੋਂ ਹਿਰਦੇ ਨੂੰ ਅਨੰਦ ਪਰਾਪਤ ਹੋਵੇ। “ਪਰ ਨਜ਼ਰ ਆਪਣੀ ਆਪਣੀ, ਪਸੰਦ ਆਪਣੀ ਆਪਣੀ ਜੋ ਇਕ ਵਾਸਤੇ ਅਨੰਦ ਦਾਇਕ ਹੈ ਜ਼ਰੂਰੀ ਨਹੀਂ ਉਹ ਹਰ ਇਕ ਵਾਸਤੇ ਅਨੰਦ ਦਾਇਕ ਹੀ ਹੋਵੇ, ਹੋ ਸਕਦਾ ਹੈ ਇਕ ਨੂੰ ਨਜ਼ਰ ਆਉਂਦੀ ਕਰੂਪਤਾ ਦੂਜੇ ਲਈ ਸੁੰਦਰਤਾਂ ਹੋਵੇ।” ਅਨੂਪ ਹੈਰਾਨ ਅਤੇ ਉਦਾਸ ਅਖੀਆਂ ਨਾਲ ਅਨਲ ਵਲ ਵੇਖਣ ਲਗੀ। ਅਨਲ ਨੇ ਫੇਰ ਕਿਹਾ, “ਕੀ ਸੁੰਦਰਤਾ ਸਦਾ ਰਹਿਣ ਵਾਲੀ ਹੈ ? ਏਸ ਦਾ ਨਾਸ ਹੁੰਦਿਆਂ ਹੀ ਕਰੂਪਤਾ ਦੇ ਪੈਰ ਆ ਜਮਦੇ ਹਨ।ਇਵੇਂ ਹੀ,ਅਨੂਪ ਜੀ ਕਰੂਪਤਾ ਦਾ ਅੰਤ ਸੁੰਦਰਤਾ ਹੈ...!” “ਉਹ ਕਿਵੇਂ..? ਪੇਮ ਹੀ ਸੁੰਦਰਤਾ ਦੀ ਆਤਮਾ ਪ੍ਰੇਮ ਹੈ, ਦੂਜੇ ਸ਼ਬਦਾਂ ਵਿਚ ਸੁੰਦਰਤਾ ਹੈ । ਜਿਥੇ ਪ੍ਰੇਮ ਹੈ, ਉਥੇ ਕਰੂਪਤਾ ਅਰ ਸੁੰਦਰਤਾ ਦਾ ਸਵਾਲ ਹੀ ਉਤਪਨ ਨਹੀਂ ਹੁੰਦਾ। ਹੋ ਸਕਦਾ ਹੈ ਵਿਆਹ ਤੋਂ ਪਹਿਲਾਂ ਜੇ ਕੋਈ ਮੈਨੂੰ ਤੁਹਾਡੇ ਬਾਰੇ ਪੁਛਦਾ