ਪੰਨਾ:ਦੀਵਾ ਬਲਦਾ ਰਿਹਾ.pdf/94

ਇਹ ਸਫ਼ਾ ਪ੍ਰਮਾਣਿਤ ਹੈ

"ਆਹ ਸ਼ਾਂਤਾ ! ਇਸ ਬਦਨਸੀਬ ਦੇ ਨਾਲ ਲਗ ਕੇ ਤੇਰੇ ਵੀ ਨਸੀਬ ਸੜ ਗਏ। ਇਕ ਜੀਵਨ ਬਚਾਉਣ ਨਾਲੋਂ ਹਜ਼ਾਰਾਂ ਜੀਵਨ ਸੁਧਾਰਨਾ ਕਿਤੇ ਜ਼ਰੂਰੀ ਹੈ। ਮੇਰੀ ਸੇਵਾ ਵਿਚ ਲਗ ਕੇ ਤੂੰ ਆਪਣੇ ਹੋਰ ਕਿੰਨੇ ਕੀਮਤੀ ਫ਼ਰਜ਼ਾਂ ਤੋਂ ਲਾਂਭੇ ਜਾ ਰਹੀ ਏਂ।"

"ਤੁਸੀ ਕਿਹੋ ਜਹੀਆਂ ਗੱਲਾਂ ਕਰਦੇ ਹੋ ? ਮੈਂ ਪਾਰਟੀ ਦੇ ਕੰਮਾਂ ਵਲ ਵੀ ਧਿਆਨ ਦੇ ਰਹੀ ਹਾਂ। ਹਰ ਮੀਟਿੰਗ ਦੀ ਕਾਰਵਾਈ ਮੈਂ ਪੜ੍ਹ ਲੈਂਦੀ ਹਾਂ। ਇਸ ਮਹੀਨੇ ਅਸੀਂ ਪੰਜ ਹੋਰ ਪਿੰਡਾਂ ਵਿਚ ਬਾਲਗ ਸਕੂਲ ਖੋਲ੍ਹ ਰਹੇ ਹਾਂ।" ਤੇ ਪਤੀ ਦਾ ਖ਼ਿਆਲ ਦੂਜੇ ਪਾਸੇ ਪਾਣ ਲਈ ਉਹ ਹੋਰ ਕਿੰਨਾ ਕੁਝ ਦਸਦੀ ਗਈ, "ਫੁਲਾਣੇ ਪਿੰਡ ਲੈਕਚਰ ਬੜਾ ਸਫਲ ਰਿਹਾ ਹੈ".........."ਵਿੱਦਿਆ ਦੇ ਪਰਕਾਸ਼ ਨਾਲ ਕਿੰਜ ਲੋਕੀਂ ਸਦੀਆਂ ਤੋਂ ਤੁਰੇ ਆ ਰਹੇ ਵਹਿਮਾਂ ਭਰਮਾਂ ਤੋਂ ਪਿੱਛਾ ਛੁਡਾ ਰਹੇ ਹਨ।" ........... ਅਤੇ ਸੁਣਦਿਆਂ ਸੁਣਦਿਆਂ ਸਤੀਸ਼ ਦੀ ਅੱਖ ਜੁੜ ਗਈ।

ਸ਼ਾਂਤਾ ਵੀ ਮੂੰਹ ਦੂਜੇ ਬੰਨੇ ਕਰਕੇ ਸੌਣ ਦਾ ਜਤਨ ਕਰਨ ਲਗੀ। ਝੱਟ ਹੀ ਉਸ ਨੇ ਪਾਸਾ ਪਰਤ ਲਿਆ। ਜਦੋਂ ਉਸ ਦੀ ਨਜ਼ਰ ਸਤੀਸ਼ ਵਲ ਜਾਂਦੀ, ਉਸ ਦੇ ਦਿਲ ਦਾ ਰੁਗ ਭਰ ਆਉਂਦਾ। ਸੇਵਾ, ਦੁਆਈ, ਖ਼ੁਰਾਕ ਕਿਸੇ ਵੀ ਗੱਲੋਂ ਉਸ ਨੇ ਕੋਈ ਕਸਰ ਨਹੀਂ ਸੀ ਛੱਡੀ, ਪਰ ਰੋਗ ਜਿਹੜਾ ਪੱਕੇ ਪੈਰ ਜਮਾ ਚੁਕਾ ਸੀ, ਜਾਂਦਾ ਨਜ਼ਰ ਨਾ ਆਇਆ। ਹੁਣ ਤਾਂ ਸਤੀਸ਼ ਵਲ ਵੇਖਿਆਂ ਵੀ ਡਰ ਲਗਦਾ ਸੀ-ਕੇਵਲ ਹੱਡੀਆਂ ਦਾ ਪਿੰਜਰ, ਮਾਸ ਨਾਂ ਦੀ ਕੋਈ ਚੀਜ਼ ਉਸ ਦੇ ਸਰੀਰ ਤੇ ਨਜ਼ਰ ਨਹੀਂ ਸੀ ਆਉਂਦੀ।

ਰੱਬ ਜਦੋਂ ਮੁਸੀਬਤ ਦੇਂਦਾ ਹੈ, ਉਸ ਨੂੰ ਸਹਾਰਨ ਲਈ ਸ਼ਕਤੀ

੯੪

ਪੀਰ ਦੀ ਕਬਰ ਤੇ