ਪੰਨਾ:ਦੀਵਾ ਬਲਦਾ ਰਿਹਾ.pdf/93

ਇਹ ਸਫ਼ਾ ਪ੍ਰਮਾਣਿਤ ਹੈ

ਪੀਰ ਦੀ ਕਬਰ ਤੇ



ਟਨ...ਟਨ...ਟਨ.......ਨਾਲ ਦੇ ਮੰਦਰ ਦੇ ਘੜਿਆਲ ਨੇ ਦਸ ਖੜਕਾਏ। ਉਸ ਦੀ ਨਜ਼ਰ ਫਿਰ ਰੋਗੀ ਦੇ ਚਿਹਰੇ ਤੇ ਜਾ ਟਿਕੀ। ਦੋ ਕੁ ਮਿੰਟਾਂ ਮਗਰੋਂ ਸੁੱਤੇ ਹੋਣ ਦਾ ਬਹਾਨਾ ਕਰ ਰਹੇ ਰੋਗੀ ਨੇ ਅੱਖਾਂ ਖੋਲ੍ਹੀਆਂ ਅਤੇ ਸਾਥਣ ਵਲ ਵੇਖ ਕੇ ਬੋਲਿਆ-

"ਤੂੰ ਅਜੇ ਸੁੱਤੀ ਨਹੀਂ, ਸ਼ਾਂਤਾ ?"

".............ਤੇ ਤੁਸੀਂ ਵੀ ਨਹੀਂ" ਬਾਂਹ ਲੰਮੀ ਕਰ ਕੇ ਰੋਗੀ ਦੀ ਛਾਤੀ ਤੇ ਹੱਥ ਰਖਦਿਆਂ ਉਸ ਨੇ ਕਿਹਾ।

"ਨਹੀਂ, ਮੇਰੀ ਤਾਂ ਦੋ ਤਿੰਨ ਵਾਰੀ ਅੱਖ ਜੁੜ ਗਈ ਸੀ। ਤੂੰ ਸੌਂ ਜਾ ਦੋ ਘੜੀਆਂ।" ਰੋਗੀ ਨੇ ਠੰਢਾ ਸਾਹ ਲਿਆ, ਜਿਵੇਂ ਸ਼ਾਂਤਾ ਦੇ ਚਕਨਾ ਚੂਰ ਹੋ ਰਹੇ ਆਦਰਸ਼ਾਂ ਉਤੇ ਉਸ ਨੇ ਆਹ ਭਰੀ ਹੋਵੇ।

ਦੀਵਾ ਬਲਦਾ ਰਿਹਾ

੯੩