ਪੰਨਾ:ਦੀਵਾ ਬਲਦਾ ਰਿਹਾ.pdf/7

ਇਹ ਸਫ਼ਾ ਪ੍ਰਮਾਣਿਤ ਹੈ

ਅਭਾਵ ਹੁੰਦਾ ਹੈ। ਜਾਂ ਇਓਂ ਕਹਿ ਲਓ ਕਿ ਇਹ ਉਸੇ ਤਰ੍ਹਾਂ ਦਾ ਕਰਮ ਹੁੰਦਾ ਹੈ, ਜਿਵੇਂ ਕਿਸੇ ਬਰੀਕ ਚੀਜ਼ ਨੂੰ ਚੁਕ ਕੇ ਕਿਸੇ ਖ਼ਾਸ ਢੰਗ ਨਾਲ ਵਡ-ਦਰਸ਼ੀ ਸ਼ੀਸ਼ੇ ਹੇਠਾਂ ਰਖਿਆ ਜਾਵੇ।

ਸੋ ਪੰਜਾਬੀ ਕਹਾਣੀ ਵਿਚ ਬੜੇ ਨਵੇਂ ਨਵੇਂ ਪਰਯੋਗ ਹੋ ਰਹੇ ਹਨ। ਪੰਜਾਬੀ ਕਹਾਣੀ ਬਹੁਤ ਉਪਜ ਰਹੀ ਹੈ ਤੇ ਕਿਤੇ ਕਿਤੇ ਕਾਫ਼ੀ ਚੰਗੇ ਸਿਖ਼ਰ ਵੀ ਛੋਂਹਦੀ ਹੈ। ਉਂਜ ਆਮ ਕਹਾਣੀ, ਕਾਹਲੇ, ਅਧੂਰੇ, ਅਨ-ਅਭਿਆਸੀ ਤੇ ਸਿਧਾਂਤੀ ਮਨ ਦੀ ਉਪਜ ਪਰਤੀਤ ਹੁੰਦੀ ਹੈ।

ਅਵਤਾਰ ਸਿੰਘ ਦੀਪਕ, ਜੋ ਇਕ ਹੋਣਹਾਰ ਲਿਖਾਰੀ ਹੈ, ਆਪਣਾ ਪਹਿਲਾ ਕਹਾਣੀ-ਸੰਗਰਹਿ 'ਦੀਵਾ ਬਲਦਾ ਰਿਹਾ' ਪੇਸ਼ ਕਰ ਰਿਹਾ ਹੈ।

ਇਸ ਵਿਚ ਬਾਰਾਂ ਕਹਾਣੀਆਂ ਹਨ, ਜਿਨ੍ਹਾਂ ਦਾ ਵਿਸ਼ਾ ਵੱਖ ਵੱਖ ਹੈ। ਅਵਤਾਰ ਸਿੰਘ ਦੀਪਕ ਵਿਚ ਉਹ ਸੂਝ, ਉਹ ਤੀਖਣਤਾ, ਉਹ ਦ੍ਰਿਸ਼ਟੀ, ਉਹ ਕਲਪਣਾ ਨਵੀਂ ਸਮੀਰ ਵਾਂਗ ਰੁਮਕ ਰਹੀ ਹੈ, ਜੋ ਇਕ ਚੰਗੇ ਕਹਾਣੀਕਾਰ ਲਈ ਅਤੀ ਲੋੜੀਦੀ ਹੈ। ਉਸ ਨੂੰ ਪਤਾ ਹੈ ਕਿ ਬੱਚੇ ਪਿਆਰ ਦੇ ਭੁੱਖੇ ਹੁੰਦੇ ਹਨ, ਪਬਲਿਸ਼ਰ ਕਿਵੇਂ ਖ਼ੂਨ ਪੀਂਦੇ ਹਨ, ਗ਼ਰੀਬ ਰਿਕਸ਼ਾ ਵਾਲਿਆਂ ਦੇ ਆਪਣੇ ਤੇ ਉਨ੍ਹਾਂ ਦੇ ਬੱਚਿਆਂ ਦੇ ਅਰਮਾਨ ਕਿਵੇਂ ਦੁਖਾਂਤ ਬਣਦੇ ਹਨ, ਕਿਵੇਂ ਭਾਵੀ ਕਈਆਂ ਮਾਵਾਂ ਦੇ ਸੁਪਨੇ ਪੂਰੇ ਨਹੀਂ ਹੋਣ ਦਿੰਦੀ, ਕਿਵੇਂ ਬੱਚੇ ਦੀ ਮੌਤ ਇਕ ਮੁਟਿਆਰ ਨੂੰ ਪਾਗ਼ਲ ਬਣਾ ਦਿੰਦੀ ਹੈ, ਕਿਵੇਂ ਪਰਦੇਸੀ ਲਾਰਾ ਲਾ ਅਗਲੀ ਦਾ ਰੂਪ ਮਾਣ ਲੈਂਦੇ ਹਨ ਤੇ ਅਬਲਾ ਇਕ ਝਟਕੇ ਨਾਲ ਪਾਗ਼ਲ ਹੋ ਜਾਂਦੀ ਹੈ, ਕਿਵੇਂ ਮੁਟਿਆਰ ਵਿਚ ਅੱਤ ਦੀ ਕੁਰਬਾਨੀ ਤੇ ਅਟੁਟ ਆਸ ਹੁੰਦੀ ਹੈ, ਕਿਵੇਂ ਨੌਜੁਆਨ ਆਪਣੀਆਂ ਪਿਆਰ-ਰੁਚੀਆਂ ਤ੍ਰਿਪਤ ਨਾ ਹੁੰਦੀਆਂ ਵੇਖ