ਪੰਨਾ:ਦੀਵਾ ਬਲਦਾ ਰਿਹਾ.pdf/57

ਇਹ ਸਫ਼ਾ ਪ੍ਰਮਾਣਿਤ ਹੈ

ਜੇ ਦਰਦੀ ਹੋਂਦੋਂ ਤਾਂ......



ਜਦੋਂ ਲੋਕਾਈ ਨੀਂਦਰ ਦੀ ਮਿੱਠੀ ਗੋਦੀ ਵਿਚ ਲੇਟੀ ਹੋਈ ਘੁਰਾੜੇ ਮਾਰ ਰਹੀ ਹੁੰਦੀ, ਸੈਂਕੜੇ ਮੀਲਾਂ ਦੀਆਂ ਖਾਈਆਂ ਲੰਘ ਕੇ ਪਤਾ ਨਹੀਂ ਕਿਥੇ ਕਿਥੇ ਲੋਕਾਂ ਦੀ ਸੁਰਤ ਜੁੜੀ ਹੁੰਦੀ, ਐਨ ਉਸੇ ਵੇਲੇ ਢਾਲ ਬਜ਼ਾਰ ਦੇ ਉਪਰ ਦਰ ਪਹਾੜੀ ਦੀ ਟੀਸੀ ਤੋਂ ਇਕ ਸੁਰੀਲੀ ਅਵਾਜ਼ ਕੰਨੀ ਪੈਂਦੀ ਹੁੰਦੀ ਸੀ। ਰਾਤ ਕਾਫ਼ੀ ਗੁਜ਼ਰ ਚੁਕੀ ਹੋਣ ਕਰਕੇ ਅਵਾਜ਼ ਸਾਫ਼ ਸਮਝ ਪੈ ਜਾਂਦੀ।

ਜੇ ਦਰਦੀ ਹੋਂਦੋਂ ਤਾਂ ਦਰਦ ਵੰਡਾਦੋਂ,
ਕਲਿਆਂ ਛੱਡ ਕੇ ਤੇ ਤੁਰ ਨਾ ਜਾਂਦੋਂ

ਅਵਾਜ਼ ਵਿਚ ਸੋਜ਼, ਵਿਛੋੜਾ, ਪਿਆਰ ਤੇ ਹੋਰ ਵੀ ਕਿੰਨਾ ਕੁਝ ਮਿਲੇ ਹੋਏ ਹੁੰਦੇ। ਇੰਜ ਪ੍ਰਤੀਤ ਹੁੰਦਾ ਜਿਵੇਂ ਗਾਉਣ ਵਾਲਾ ਆਪਣਾ

ਦੀਵਾ ਬਲਦਾ ਰਿਹਾ

੫੭