ਪੰਨਾ:ਦੀਵਾ ਬਲਦਾ ਰਿਹਾ.pdf/49

ਇਹ ਸਫ਼ਾ ਪ੍ਰਮਾਣਿਤ ਹੈ

ਹਿੱਕਾ ਵੇਰੀ



ਰਾਤੀਂ ਸੁੱਤਿਆਂ ਸੁੱਤਿਆਂ ਉਹ ਬਰੜਾ ਉਠਦੀ। ਸਾਰਾ ਦਿਨ ਉਸ ਦੀਆਂ ਨਜ਼ਰਾਂ ਦਲੀਜਾਂ ਵਲ ਗੱਡੀਆਂ ਰਹਿੰਦੀਆਂ। ਰਤੀ ਜਿੱਨਾ ਖੜਾਕ ਸੁਣ ਕੇ ਉਸ ਦੇ ਕੰਨ ਖੜੇ ਹੋ ਜਾਂਦੇ। ਦੂਰੋਂ, ਭਾਵੇਂ ਕਿੰਨੀ ਦੂਰੋਂ ਉਹ ਕੋਈ ਮਨੁੱਖੀ ਅਕਾਰ ਵੇਖਦੀ, ਉਸ ਚੋਂ ਉਸ ਨੂੰ 'ਪ੍ਰੀਤੋ' ਦਾ ਝਾਉਲਾ ਪੈਂਦਾ। ਉਹ ਆਪਣੀ ਕਮਜ਼ੋਰ ਤੇ ਸਧਰਾਈ ਨਿਗਾਹ ਨਾਲ ਉਧਰ ਵੇਖਦੀ ਰਹਿੰਦੀ-ਵੇਖਦੀ ਰਹਿੰਦੀ ਤੇ ਜਦੋਂ ਉਹ ਅਕਾਰ ਉਸ ਦੇ ਕੋਲ ਆ ਕੇ ਕੋਈ ਹੋਰ ਬਣ ਜਾਂਦਾ, ਤਾਂ ਉਹ ਨਿਰਾਸ਼ ਹੋ ਕੇ ਆਪਣਾ ਸਿਰ ਫੇਰਨ ਲਗ ਪੈਂਦੀ। ਫੇਰ ਪਤਾ ਨਹੀਂ ਉਸ ਨੂੰ ਕੀ ਹੋ ਜਾਂਦਾ ? ਕਿੰਨਾ ਕਿੰਨਾ ਚਿਰ ਉਹ ਸਿਰ ਮਾਰਦੀ ਜਾਂਦੀ...ਮਾਰਦੀ ਜਾਂਦੀ...ਉਸ ਦੀਆਂ ਅੱਖਾਂ ਦੇ ਡੇਲੇ ਇੰਜ ਹੋ ਜਾਂਦੇ, ਜਿਵੇਂ ਹੁਣੇ ਹੀ ਬਾਹਰ ਨਿਕਲ

ਦਿਵਾ ਬਲਦਾ ਰਿਹਾ

੪੯