ਪੰਨਾ:ਦੀਵਾ ਬਲਦਾ ਰਿਹਾ.pdf/34

ਇਹ ਸਫ਼ਾ ਪ੍ਰਮਾਣਿਤ ਹੈ

ਫ਼ਾਈਲਾਂ ਦੇ ਢੇਰ ਲਗੇ ਹੁੰਦੇ। ਮਿਲ ਵਿਚ ਹੁੰਦੀ ਚੋਰ-ਬਜ਼ਾਰੀ ਤੋਂ ਲੈ ਕੇ ਸੇਠ ਹੋਰਾਂ ਦੇ ਘਰ ਵਿਚ ਲੂਣ ਹਲਦੀ ਖ਼ਰੀਦਣ ਤਕ ਦਾ ਹਿਸਾਬ ਰਮੇਸ਼ ਨੂੰ ਰਖਣਾ ਪੈਂਦਾ। ਉਸ ਨੂੰ ਅਪਣੀ ਜ਼ਮੀਰ ਵੇਚ ਕੇ ਵੀ ਸੈਂਕੜੇ ਹੇਰਾ ਫੇਰੀਆਂ ਕਰਨੀਆਂ ਪੈਂਦੀਆਂ ਤਾਂ ਜੁ ਉਸ ਦੇ ਸੇਠ ਦੀ ਆਮਦਨ ਕਾਗ਼ਜ਼ਾਂ ਵਿਚ ਇਕ ਖ਼ਾਸ ਅੰਕੜੇ ਤੋਂ ਵਧ ਨਾ ਜਾਵੇ। ਇਸ ਤਰ੍ਹਾਂ ਕਰਨ ਨਾਲ ਸੇਠ ਹੋਰੀਂ ਟੈਕਸ ਤੋਂ ਬਚ ਜਾਂਦੇ ਸਨ।

ਹੁਣ ਰਮੇਸ਼ ਨੂੰ ਉਸ ਦੇ ਦੋਸਤ, ਆਂਢੀ-ਗੁਆਂਢੀ ਤੇ ਮਿਲ-ਮਜ਼ਦੂਰ ‘ਬਾਊ ਜੀ' ਕਹਿ ਕੇ ਬੁਲਾਇਆ ਕਰਦੇ ਸਨ। ਉਸ ਨੂੰ ਕਪੜੇ ਵੀ ਰੋਜ਼ਾਨਾ ਬਦਲਾਉਣੇ ਪੈਂਦੇ। ਕਪੜਿਆਂ ਤੇ ਕੋਈ ਦਾਗ਼ ਵੀ ਨਾ ਲਗਦਾ ਕਿ ਉਹ ਗਲੋਂ ਲਥ ਕੇ ਧੋਬੀ ਦੀ ਲਾਂਡਰੀ ਵਿਚ ਪਹੁੰਚ ਜਾਂਦੇ। ਸਵੇਰੇ ਤੜਕੇ ਹੀ ਸ਼ੇਵ ਕਰਨਾ ਉਸ ਦਾ ਨੇਮ ਬਣ ਗਿਆ ਸੀ। ਬੂਟ ਪਾਲਸ਼ ਤੇ ਇਕ ਆਨਾ ਰੋਜ਼ ਖ਼ਰਚ ਕਰਨਾ ਉਸ ਦੇ ਬਜਟ ਦਾ ਇਕ ਜ਼ਰੂਰੀ ਅੰਗ ਸੀ। ਜੇ ਉਹ ਇਸ ਤਰ੍ਹਾਂ ਨਾ ਕਰੇ ਤਾਂ ਉਸ ਦੇ ਬਾਉ-ਪੁਣੇ ਦੀ ਲਾਜ ਨਹੀਂ ਸੀ ਰਹਿੰਦੀ। ਨਹਾ ਧੋ ਕੇ ਉਹ ਚਾਹ ਦਾ ਇਕ ਕੱਪ ਪੀਂਦਾ। ਉਸ ਦੀ ਘਰ ਵਾਲੀ ਚਾਰ ਫੁਲਕੇ ਤੇ ਰਾਤ ਦੀ ਸਬਜ਼ੀ ਇਕ ਰੁਮਾਲ ਵਿਚ ਬੰਨ੍ਹ ਦਿੰਦੀ ਅਤੇ ਰਮੇਸ਼ ਰੋਟੀ ਬੈਲੇ ਵਿਚ ਪਾ ਕੇ ਉਸੇ ਮਿਲ ਵਲ ਚਾਲੇ ਪਾ ਦਿੰਦਾ। ਸਵੇਰੇ ਮੁੰਹ ਹਨੇਰੇ ਹੀ ਘਰੋਂ ਚਲ ਪੈਂਦਾ ਅਤੇ ਮਸ਼ਾ ਨੂੰ, ਜਦੋਂ ਸੂਰਜ ਦੇਵਤਾ ਸਾਰੇ ਦਿਨ ਦੀ ਥਕਾਵਟ ਕਾਰਨ ਪਛਮ ਵਲ ਅਰਾਮ ਕਰਨ ਜਾ ਰਹੇ ਹੁੰਦੇ, ਤਾਂ ਉਹ ਵੀ ਲੱਤਾਂ ਮਾਰਦਾ ਘਰ ਵਲ ਆ ਰਿਹਾ ਹੁੰਦਾ।

ਰਮੇਸ਼ ਦਾ ਨਿਤ ਦਾ ਜੀਵਨ ਇਕ ਸਾਰ ਚੱਕਰ ਕਟਦਾ ਤੁਰਿਆ ਜਾ ਰਿਹਾ ਸੀ-ਬਿਲਕੁਲ ਬਾਈਸਿਕਲ ਦੇ ਚੇਨ ਵਾਂਗ। ਘਰ ਤੋਂ ਸੇਠ

੩੪

ਬਗਾਵਤ ਕਿਉਂ ?