ਪੰਨਾ:ਦੀਵਾ ਬਲਦਾ ਰਿਹਾ.pdf/26

ਇਹ ਸਫ਼ਾ ਪ੍ਰਮਾਣਿਤ ਹੈ

ਲੜਕੀ ਨੂੰ ਕੋਈ ਬੀਮਾਰੀ ਨਹੀਂ, ਉਹ ਚਲਾ ਗਿਆ। ਸਾਰੇ ਕਹਿਣ ਲਗੇ, "ਡਾਕਟਰ ਤਾਂ ਸਾਰੇ ਸ਼ਹਿਰ ਵਿੱਚੋਂ ਸਿਆਣਾ ਹੈ, ਪਰ ਕਹਿੰਦਾ ਹੈ ਕਿ ਕੋਈ ਬੀਮਾਰੀ ਨਹੀਂ। ਸ਼ਾਇਦ ਇਸ ਦੀ ਸਮਝ ਵਿਚ ਵੀ ਬੀਮਾਰੀ ਨਹੀਂ ਆਈ - ਤਾਹੀਏਂ ਤਾਂ ਆਖਿਆ ਸੂ ਕਿ ਇਸ ਨੂੰ ਕੋਈ ਬੀਮਾਰੀ ਨਹੀਂ। ਭਲਾ ਜੇ ਬੀਮਾਰੀ ਕੋਈ ਨਹੀਂ, ਤਾਂ ਐਵੇਂ ਹੀ ਮਰਨ ਕੰਢੇ ਪਹੁੰਚੀ ਹੋਈ ਹੈ?" ਵੀਣਾ ਦੇ ਪਿਤਾ ਜੀ ਦੀ ਆਸ਼ਾ ਦਾ ਦੀਵਾ ਹੋਰ ਨਿਮ੍ਹਾ ਹੋ ਗਿਆ।

* * * *

ਉਸੇ ਰਾਤ ਦਸ ਕੁ ਵਜੇ ਡਾਕਟਰ ਸੇਠੀ ਸਾਈਕਾਲੋਜੀ ਦੀ ਇਕ ਕਿਤਾਬ ਪੜ੍ਹ ਰਿਹਾ ਸੀ। ਕਿਤਾਬ ਪੜ੍ਹਦਿਆਂ ਡਾਕਟਰ ਫ਼ਰਾਇਡ ਦੇ ਇਹ ਸ਼ਬਦ ਉਸ ਨੇ ਪੜ੍ਹੇ - "ਕਲਮ ਤੇ ਜ਼ਬਾਨ ਦੀਆਂ ਭੁੱਲਾਂ, ਸੁਫ਼ਨੇ ਅਤੇ ਬੇਹੋਸ਼ੀ ਵਿਚ ਬੁੜਬੁੜਾਉਣ ਦੀ ਤਹਿ ਥੱਲੇ ਜ਼ਰੂਰ ਕੋਈ ਨਾ ਕੋਈ ਚੀਜ਼ ਹੁੰਦੀ ਹੈ।"

ਉਸ ਦੇ ਦਿਮਾਗ ਦੀ ਤਾਰ ਟੁਣਕੀ, “ਸਵੇਰੇ ਉਸ ਲੜਕੀ ਨੇ ਵੀ ਬੇਹੋਸ਼ੀ ਵਿਚ ਦੋ ਤਿੰਨ ਵਾਰੀ ‘ਦੀਪ’ ...'ਦੀਪ’ ਸ਼ਬਦ ਬੋਲਿਆ ਸੀ। ਉਸ ਵੇਲੇ ਉਸ ਦੀਆਂ ਅੱਖਾਂ ਵਿਚ ਵੀ ਖ਼ੁਮਾਰੀ ਜਹੀ ਸੀ । ਉਸ ਦੇ ਮੂੰਹੋ ‘ਦੀਪ’ ਕਹਿੰਦਿਆਂ ਇਕ ਠੰਢਾ ਹਉਕਾ ਵੀ ਨਿਕਲਿਆ ਸੀ। ਹੋਂ ਸਕਦਾ ਹੈ ਕਿ ਇਸੇ ਗੱਲ ਦੀ ਖੋਜ ਕਰਨ ਤੇ ਉਸ ਦੀ ਬੀਮਾਰੀ ਦਾ ਪਤਾ ਚਲ ਜਾਵੇ।"

ਕੁਝ ਚਿਰ ਸੋਚਣ ਬਾਅਦ ਉਸ ਨੇ ਇਰਾਦਾ ਬਣਾ ਲਿਆ ਕਿ ਉਹ ਮਨੋਵਿਗਿਆਨਕ ਢੰਗ ਨਾਲ ਉਸ ਲੜਕੀ ਦਾ ਇਲਾਜ ਕਰੇਗਾ। ਸਾਈਕਾਲੋਜੀ ਦਾ ਤਾਂ ਅਗੇ ਹੀ ਉਸ ਨੂੰ ਕਾਫ਼ੀ ਗਿਆਨ ਹੈ। ਅਗਲੇ

੨੬

ਇਹ ਭੁੱਖੇ ਹੁੰਦੇ ਨੇ