ਪੰਨਾ:ਦੀਵਾ ਬਲਦਾ ਰਿਹਾ.pdf/25

ਇਹ ਸਫ਼ਾ ਪ੍ਰਮਾਣਿਤ ਹੈ

ਇਹ ਭੁੱਖੇ ਹੁੰਦੇ ਨੇ



ਕੋਈ ਅਠ ਕੁ ਮਹੀਨੇ ਹੋ ਚੱਲੇ ਸਨ ਵੀਣਾ ਨੂੰ ਮੰਜੇ ਤੇ ਪਈ ਹੋਈ ਨੂੰ। ਉਸ ਦੇ ਮਾਪਿਆਂ ਨੇ ਕੋਈ ਡਾਕਟਰ ਨਹੀਂ ਸੀ ਛਡਿਆ, ਜਿਸ ਤੋਂ ਉਸ ਦਾ ਇਲਾਜ ਨਾ ਕਰਵਾਇਆ ਹੋਵੇ। ਕੋਈ ਡਾਕਟਰ ਕਹਿੰਦਾ, "ਟਾਈਫ਼ਾਈਡ ਵਿਗੜ ਗਿਆ ਹੈ" - ਕੋਈ ਰਾਏ ਦੇਂਦਾ, "ਟੀ. ਬੀ. ਹੋ ਗਿਆ ਹੈ" ਪਰ ਅਸਲ ਮਰਜ਼ ਦੀ ਪਛਾਣ ਕੋਈ ਨਾ ਕਰ ਸਕਿਆ।

ਤੇ ਫਿਰ ਬਹੁਤ ਸਾਰੇ ਲੋਕਾਂ ਦੇ ਸਲਾਹ ਦੇਣ ਉੱਤੇ ਸਿਵਲ-ਸਰਜਨ ਡਾਕਟਰ ਸੇਠੀ ਨੂੰ ਘਰ ਬੁਲਾਇਆ ਗਿਆ। ਉਸ ਨੇ ਟੂਟੀਆਂ ਲਾ ਕੇ ਸਰੀਰ ਦਾ ਹਰ ਇਕ ਅੰਗ ਵੇਖਿਆ, ਪਰ ਬੀਮਾਰੀ ਉਸ ਦੀ ਸਮਝ ਵਿਚ ਵੀ ਨਾ ਆ ਸਕੀ। ਆਖ਼ਰ ਇਹ ਕਹਿ ਕੇ ਕਿ ਆਪ ਦੀ

ਦੀਵਾ ਬਲਦਾ ਰਿਹਾ

૨૫