ਪੰਨਾ:ਦੀਵਾ ਬਲਦਾ ਰਿਹਾ.pdf/113

ਇਹ ਸਫ਼ਾ ਪ੍ਰਮਾਣਿਤ ਹੈ

ਆਸ ਹੈ ਬਾਕੀ



ਤੁਸੀਂ ਹੁਣ ਵੀ ਉਸ ਨੂੰ ਦਿੱਲੀ, ਵੱਡੇ ਸਟੇਸ਼ਨ ਦੇ ਪਲੈਟ ਫ਼ਾਰਮ ਤੇ ਭੌਂਦੀ ਵੇਖੋਗੇ। ਉਹ ਪਲੈਟ ਫ਼ਾਰਮ ਦੇ ਲਾਗੇ ਹੀ ਰਹਿੰਦੀ ਹੈ। ਗੱਡੀ ਦਾ ਇਕ ਟੁੱਟਾ ਹੋਇਆ ਕੈਬਿਨ ਉਸ ਦਾ ਘਰ ਹੈ। ਰਾਹੀਂ ਨੌਂ ਵਜੇ, ਜਦੋਂ ਦੂਰੋਂ ਹੀ ‘ਅੰਮ੍ਰਿਤਸਰ ਮੇਲ’ ਆਉਂਦੀ ਦਿਸ ਪੈਂਦੀ ਹੈ ਤਾਂ ਉਹ ਝੱਟ ਉਠ ਕੇ ਪਲੈਟ ਫ਼ਾਰਮ ਤੇ ਆ ਜਾਂਦੀ ਹੈ। ਗੱਡੀ ਖੜੋ ਜਾਣ ਤੇ ਉਹ ਇਕ ਸਿਰੇ ਤੋਂ ਦੂਜੇ ਸਿਰੇ ਤਕ ਘੁੰਮਦੀ ਹੈ। ਹਰ ਮਨੁੱਖ ਦੇ ਚਿਹਰੇ ਵਲ ਅੱਖਾਂ ਗਡ ਕੇ ਤਕਦੀ ਅਤੇ ਜਲਦੀ ਜਲਦੀ ਅੱਗੇ ਵਧਦੀ ਤੁਰੀ ਜਾਂਦੀ ਹੈ। ਭਾਵੇਂ ਉਸ ਦੇ ਕਪੜੇ ਮੈਲੇ ਅਤੇ ਕਈ ਥਾਵਾਂ ਤੋਂ ਪਾਟੇ ਹੋਏ ਅਤੇ ਸਿਰ ਦੇ ਵਾਲ ਮੇਲ ਨਾਲ ਜੁੜ ਕੇ ਇੱਟਾਂ ਬਣੇ ਹੋਏ ਹਨ, ਫਿਰ ਵੀ ਉਸ ਦੇ ਨਕਸ਼ ਇਸ

ਦੀਵਾ ਬਲਦਾ ਰਿਹਾ

૧૧૫