ਪੰਨਾ:ਦੀਵਾ ਬਲਦਾ ਰਿਹਾ.pdf/106

ਇਹ ਸਫ਼ਾ ਪ੍ਰਮਾਣਿਤ ਹੈ

ਆਇਆ, ਤਾਂ ਆਉਂਦਿਆਂ ਸਤੀਸ਼ ਨੂੰ ਮਿਲਣ ਚਲਿਆ ਗਿਆ। ਉਹ ਕੁਰਸੀ ਤੇ ਬੈਠਾ ਹੋਇਆ ਸੀ। ਦਰਵਾਜ਼ੇ ਵਲ ਉਸ ਦੀ ਪਿਠ ਸੀ। ਉਹ ਕਿਸੇ ਚੀਜ਼ ਤੇ ਝੁਕਿਆ ਹੋਇਆ ਬੋਲ ਰਿਹਾ ਸੀ, "ਮੇਰੀ ਰਾਣੀ..... ਮੇਰੀ ਸੱਧਰਾਂ ਦੀ ਪੂੰਜੀ !..." ਤੇ ਉਸ ਨੇ ਇਕ ਠੰਢਾ ਜਿਹਾ ਹਾਉਕਾ ਭਰਿਆ। ਮੈਂ ਦੱਬੇ ਪੈਰੀ ਕੁਰਸੀ ਦੇ ਪਿੱਛੇ ਪਹੁੰਚੇ ਗਿਆ। ਉਸ ਦੇ ਹੱਥ ਵਿਚ ਇਕ ਸੁੰਦਰ ਮੁਟਿਆਰ ਦੀ ਫ਼ੋਟੋ ਸੀ। ........ਉਸ ਨੇ ਉਹ ਫ਼ੋਟੋ ਆਪਣੇ ਬੁਲ੍ਹਾਂ ਨਾਲ ਲਾ ਲਈ। ਕੁਦਰਤੀ ਹੀ ਮੇਰਾ ਹੱਥ ਨਾਲ ਪਏ ਮੇਜ਼ ਨਾਲ ਟਕਰਾ ਗਿਆ। ਖੜਾਕ ਹੋਣ ਕਰਕੇ ਸਤੀਸ਼ ਨੇ ਪਿੱਛੇ ਮੁੜ ਕੇ ਵੇਖਿਆ। ਫ਼ੋਟੋ ਝਟ ਮੂਧੀ ਮਾਰ ਕੇ ਉਹ ਹਸਦਿਆਂ ਹਸਦਿਆਂ ਕਹਿਣ ਲਗਾ, "ਦੀਪਕ ! ਆ ਗਏ ਤੁਸੀਂ ? ਮੈਂ ਕਿਹਾ ਖਵਰੇ......."

"ਹਾਂ, ਜਨਾਬ ਦਾ ਪਿਆਰ ਖਿੱਚ ਕੇ ਲੈ ਹੀ ਆਇਆ|"

"ਥੈਂਕਸ ! ਮੇਰਾ ਖ਼ਿਆਲ ਤਾਂ ਰਿਹਾ ਹੈ ਨਾ !" ਤੇ ਫਿਰ ਸਤੀਸ਼ ਨੇ ਖਿੜ-ਖਿੜਾ ਕੇ ਹੱਸਣਾ ਸ਼ੁਰੂ ਕਰ ਦਿੱਤਾ। ਅੱਜ ਉਸ ਦੀਆਂ ਅੱਖਾ ਅੱਧ-ਮੀਟੀਆਂ ਜਹੀਆਂ ਸਨ। ਮੇਜ਼ ਤੇ ਪਏ ਪਕੌੜਿਆਂ ਤੇ ਗਲਾਸ ਆਦਿ ਨੇ ਮੈਨੂੰ ਯਕੀਨ ਕਰਾ ਦਿੱਤਾ ਕਿ ਅੱਜ ਸਤੀਸ਼ ਨੇ ਪੀਤੀ ਹੋਈ ਹੈ। ਕੁਝ ਚਿਰ ਗੱਲਾਂ ਕਰਨ ਤੋਂ ਬਾਅਦ ਮੈਂ ਆਪਣੇ ਘਰ ਸੌਣ ਲਈ ਚਲਾ ਗਿਆ।

....ਅਤੇ ਦੂਸਰੀ ਰਾਤ ਜਦ ਰੋਟੀ ਖਾ ਕੇ ਅਸੀਂ ਵਿਹਲੇ ਹੋ ਗਏ, ਤਾਂ ਮੈਂ ਗੱਲ ਛੇੜ ਦਿੱਤੀ, "ਸਤੀਸ਼। ਇਕ ਗੱਲ ਪੁੱਛਾਂ ? ਗੁੱਸਾ ਤਾਂ ਨਹੀਂ ਕਰੇਗਾ ?"

"ਮੈਂ ਗੁੱਸਾ ਕਰਾਂਗਾ ? ਤੇ ਫਿਰ ਤੇਰੀ ਗੱਲ ਦਾ ?"

੧੦੬

ਜੇ ਬੁਰਾ ਨਾ ਮਨਾਵੇਂ