ਪੰਨਾ:ਦੀਵਾ ਬਲਦਾ ਰਿਹਾ.pdf/103

ਇਹ ਸਫ਼ਾ ਪ੍ਰਮਾਣਿਤ ਹੈ

ਜੇ ਬੁਰਾ ਨਾ ਮਨਾਵੇਂ.....



ਮੈਨੂੰ ਕੱਲੂ ਵਿਚ ਰਹਿੰਦਿਆਂ ਦੋ ਮਹੀਨੇ ਹੋ ਚਲੇ ਸਨ। ਜਦੋਂ ਦਾ ਮੈਂ ਇੱਥੇ ਆਇਆ ਸਾਂ, ਮੇਰੇ ਸਾਮ੍ਹਣੇ ਵਾਲੇ ਮਕਾਨ ਨੂੰ ਸੇਰ ਪੱਕੇ ਦਾ ਤਾਲਾ ਹੀ ਲਗਾ ਹੁੰਦਾ, ਪਰ ਅੱਜ ਜਦੋਂ ਮੈਂ ਸਵੇਰੇ ਸਾਢੇ ਅੱਠ ਕੁ ਵਜੇ ਧੂਪ ਅੰਦਰ ਆਉਣ ਲਈ ਖਿੜਕੀ ਖੋਲ੍ਹੀ, ਤਾਂ ਉਸ ਮਕਾਨ ਵਿਚ ਇਕ ਜੰਟਲਮੈਨ ਬੈਠਾ ਮੇਰੀ ਨਜ਼ਰੀਂ ਪਿਆ। ਸ਼ਕਲ ਸੂਰਤ ਅਤੇ ਡਰੈੱਸ ਤੋਂ ਮੈਨੂੰ ਪਛਾਣਨ ਵਿਚ ਦੇਰ ਨਾ ਲਗੇ ਕਿ ਇਹ ਵੀ ਮਦਾਨੀ ਇਲਾਕੇ ਦਾ ਹੈ। ਬੜਾ ਸੁਹਣਾ ਸੁਡੌਲ ਸਰੀਰ, ਰੰਗ ਗੋਰਾ ਅਤੇ ਵਾਲ ਬੜੇ ਫ਼ੈਸ਼ਨੇਬਲ ਢੰਗ ਨਾਲ ਵਾਹੇ ਹੋਏ। ਉਸ ਦੇ ਮੱਥੇ ਤੇ ਖੱਬੇ ਪਾਏ ਇਕ ਨਵੇਂ ਚੰਨ ਵਰਗਾ ਤੂੰਘਾ ਜਿਹਾ ਚੀਰ ਉਸ ਦੇ ਨਕਸ਼ਾਂ ਵਿਚ ਖ਼ਾਸਾ ਵਾਧਾ ਕਰਦਾ ਜਾਪਦਾ ਸੀ।

ਦੀਵਾ ਬਲਦਾ ਰਿਹਾ

੧੦੩