ਪੰਨਾ:ਦੀਵਾ ਬਲਦਾ ਰਿਹਾ.pdf/100

ਇਹ ਸਫ਼ਾ ਪ੍ਰਮਾਣਿਤ ਹੈ

ਸਤੀਸ਼ ਸੁੱਤਾ ਪਿਆ ਸੀ। ਭੂਤ ਦੀਆਂ ਕਈ ਹੋਰ ਧੁੰਧਲੀਆਂ ਤਸਵੀਰਾਂ ਉਸ ਦੀਆਂ ਅੱਖਾਂ ਅਗੋਂ ਲੰਘ ਗਈਆਂ।

‘ਮੌਤ ਦੇ ਬਿਸਤਰੇ ਤੇ ਪਈ ਮਾਂ ਨੂੰ ਉਹ ਕਹਿ ਰਹੀਸੀ, "ਨਹੀਂ, ਮਾਂ ਜੀ ! ਇਹ ਕੋਠੀਆਂ ਤੇ ਬੰਗਲੇ ਮੈਨੂੰ ਸੁਖੀ ਨਹੀਂ ਬਣਾ ਸਕਦੇ। ਮੈਨੂੰ ਅਜਿਹੇ ਜੀਵਨ-ਸਾਥੀ ਦੀ ਲੋੜ ਹੈ, ਜਿਹੜਾ ਮੈਨੂੰ ਪੂਰਨ ਸੁਤੰਤਰਤਾ ਦੇ ਸਕੇ। ਮੈਨੂੰ ਸਾਥੀ ਵੀਰí ਅਤੇ ਭੈਣਾਂ ਦੇ ਮੋਢੇ ਨਾਲ ਮੋਢਾ ਡਾਹ ਕੇ ਆਪਣੀ ਮੰਜ਼ਲ ਵਲ ਤੁਰੀ ਜਾਣ ਦੇਵੋ। ਸਤੀਸ਼ ਤੋਂ ਸਿਵਾ ਮੈਨੂੰ ਕਿਸੇ ਹੋਰ ਮਰਦ ਤੋਂ ਇੰਨੀ ਦਲੇਰੀ ਦੀ ਆਸ ਨਹੀਂ, ਜਿਹੜਾ ਦੁਨਿਆਵੀ ਲਾਅਨਤਾਂ ਅਤੇ ਸਮਾਜਕ ਰੋਕਾਂ ਦੀ ਪਰਵਾਹ ਨ ਕਰਦਾ ਹੋਇਆ ਮੇਰੀ ਸਹਾਇਤਾ ਕਰੇ।"

ਮਾਂ ਦੇ ਸ਼ਬਦਾਂ ਵਿਚ ਲੋਹੜੇ ਦਾ ਦਰਦ ਸੀ, "ਜੇ ਮਰ ਰਹੇ। ਮਾਂ ਦੀਆਂ ਆਂਦਰਾਂ ਕਲਪਾ ਕੇ ਹੀ ਤੇਰਾ ਆਦਰਸ਼ ਪੂਰਾ ਹੋ ਸਕਦਾ ਹੈ, ਤਾਂ ਇੰਜ ਹੀ ਸਹੀ। ਮੈਂ ਆਪਣੀ ਆਖ਼ਰੀ ਰੀਝ ਨੂੰ ਵੀ ਛਾਤੀ ਅੰਦਰ ਨਪ ਕੇ ਹੀ ਇੱਥੋਂ ਤੁਰ ਜਾਵਾਂਗੀ।" .....ਤੇ ਮਾਂ ਨੇ ਆਪਣਾ ਰੋਗੀ ਚਿਹਰਾ ਚਾਦਰ ਦੇ ਪੱਲੇ ਨਾਲ ਢੱਕ ਲਿਆ ਸੀ।

ਉਸ ਨੂੰ ਆਪਣਾ ਆਦਰਸ਼-ਮਹਿਲ ਡਿਗਦਾ ਅਤੇ ਭਵਿਸ਼-ਸੁਫ਼ਨੇ ਮਿੱਟੀ ਵਿਚ ਮਿਲਦੇ ਜਾਪੇ ਸਨ। ਇਕ ਪਾਸੇ ਮਾਂ ਦੀ ਮਮਤਾ, ਦੂਜੇ ਬੰਨੇ ਆਦਰਸ਼ ਦੀ ਲਗਨ-ਘੜੀ ਦੀ ਘੜੀ ਉਹ ਫ਼ੈਸਲਾ ਨਾ ਕਰ ਸਕੀ ਕਿ ਕੀ ਕਰੇ ਤੇ ਕੀ ਨਾ ਕਰੇ। ਪਰ ਆਖ਼ਰ ਜਿੱਤ ਆਦਰਸ਼ ਦੀ ਹੀ ਹੋਈ ਸੀ। ਮਮਤਾ ਦਾ ਸੇਕ ਵੀ ਉਸਦੇ ਪੱਥਰ-ਇਰਾਦੇ ਨੂੰ ਪਿਘਲਾ ਨਹੀਂ ਸੀ ਸਕਿਆ। ਉਸ ਨੇ ਅਨੁਭਵ ਕੀਤਾ ਸੀ ਕਿ ਸਤੀਸ਼ ਦੇ ਬਗ਼ੈਰ ਉਸ ਦਾ ਜੀਵਨ ਅਧੂਰਾ, ਉਸ ਦਾ ਇਰਾਦਾ ਖੋਖਲਾ ਅਤੇ

੧੦੦

ਪੀਰ ਦੀ ਕਬਰ ਤੇ