ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/90

ਇਹ ਸਫ਼ਾ ਪ੍ਰਮਾਣਿਤ ਹੈ

(੭੬)

ਲਬਹੁ ਤਿਸ਼ਨਹ ਰਾ ਬਆਬਿ ਲਬਤ ਹਸ੍ਤ ਆਰਜ਼ੂ॥
ਤਸਕੀਨ ਮਾ ਜ਼ਿ ਖ਼ਿਜ਼ਰੁ ਮਸੀਹਾ ਨਮੇ ਸ਼ਵਦ॥

ਲਬਹੁ—ਹੋਠਾਂ ਬੁੱਲਾਂ। ਤਸ਼ਹ–ਪਿਆਸੇ। ਰਾ–ਨੂੰ। ਬਆਬ–ਅੰਮ੍ਰਿਤ॥ ਲਬਤ–ਬੁੱਲਾਂ ਤੇਰੇ। ਹਸਤ–ਹੈ। ਆਰਜੂ–ਇੱਛਾ, ਉਮੈਦ। ਤਸਕੀਨ–ਤਸੱਲੀ। ਖਿਜ਼ਰ–ਵਰਣ ਦੇਵਤਾ, (ਪਾਣੀਆਂ ਦਾ ਦੇਵਤਾ)। ਮਸੀਹਾ–(ਈਸਾਈਆਂ ਦੇ ਪੈਰੀਬਰ ਦਾ ਨਾਮ ਹੈ)।

ਅਰਥ–ਮੇਰੇ ਪਿਆਸੇ ਹੋਠਾਂ ਨੂੰ, ਤੇਰੇ ਹੋਠਾਂ ਦੇ ਅੰਮ੍ਰਤ ਦੀ ਇੱਛਾ ਹੈ। ਮੇਰੀ ਤਸੱਲੀ ਖਿਜ਼ਰ ਤੇ ਮਸੀਹਾ ਪਾਸੋਂ ਭੀ ਨਹੀ ਹੁੰਦੀ।

ਦਾਰੇਮ ਦਰਦ ਦਿਲ ਕਿ ਮਰਾ ਓ ਰਾ ਇਲਾਜ਼ ਨੇਸ੍ਤ॥
ਤਾ ਜਾਂ ਨਮੇ ਦਿਹੇਮ ਮੁਦਾਵਾ ਨਮੇ ਸ਼ਵਦ॥

ਦਾਰੇਮ–ਰਖਦਾ ਹਾਂ, ਮੈਂ। ਮਰਾ–ਮੈਨੂੰ ( ਨੇਸਤ–ਨਹੀਂ ਹੈ। ਤਦ ਤੱਕ। ਜਾਂ–ਜ਼ਿੰਦ। ਦਹੇਮ–ਦੇ ਦੇਂਦਾ ਮੈਂ। ਮੁਦਾਵਾ–ਦਵਾਈ।

ਅਰਥ–ਮੈਂ ਦਿਲ ਵਿਚ ਜੋ ਦੁਖ ਰਖਦਾ ਹਾਂ, ਮੈਨੂੰ ਉਸਦ ਇਲਾਜ (ਮਿਲਦਾ) ਨਹੀਂ ਹੈ। (ਜਿੰਨਾ ਚਿਰ) ਜਾਨ ਨਹੀ ਦੇ ਦੇਂਦਾ, ਤਦ ਤਕ ਦਾਰੂ ਨਹੀਂ ਹੁੰਦਾ।

ਗੁਫ਼ਤਮ ਕਿ ਜਾਂ ਦਿਹਮ ਇਵਜ਼ੇ ਯਕ ਨਿਗਾਹਿ ਤੋ॥
ਗੁਫ਼ਤਾ ਮਿਆਨਿ ਮਾਓ ਤੋ ਸਉਦਾ ਨਮੇ ਸ਼ਬਦ॥

ਗੁਫਤਮ–ਮੈਂ ਕਿਹਾ। ਦਿਹਮ–ਮੈਂ ਦੇਂਦਾ ਹਾਂ। ਇਵਜ਼ੇ–ਬਦਲੇ ਵਿਚ, ਵਟੇ–ਸਟੇ। ਗੁਫਤਾ–ਕਿਹਾ ਉਨ੍ਹਾਂ ਨੇ। ਮਿਆਨਿ ਵਿਚ। ਮਾਓ ਤੋ–ਮੇਰੇ ਅਤੇ ਤੇਰੇ।

ਅਰਥ–ਮੈਂ ਕਿਹਾ, ਮੈਂ ਆਪਣੀ ਜਾਨ ਦੇਂਦਾ ਹਾਂ, ਤੁਹਾਡੀ ਈ ਨਜ਼ਰ ਦੇ ਬਦਲੇ ਵਿਚ। ਉਨ੍ਹਾਂ ਨੇ ਕਿਹਾ–ਮੇਰੇ ਅਤੇ ਤੇਰੇ ਵਿਚ ਸੌਦਾ