ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/87

ਇਹ ਸਫ਼ਾ ਪ੍ਰਮਾਣਿਤ ਹੈ

(੭੩)

ਗ਼ਜ਼ਲ ਨੰ: ੨੨

ਐ ਗਰਦਸ਼ਿ ਚਸ਼ਮੇ ਤੋ ਕਿ ਅੱਯਾਮ ਨਦਾਰਦ॥
ਖੁਰਸ਼ੈਦ ਫ਼ਲਕ ਪੇਸ਼ਿ ਰੁਖਤ ਨਾਮ ਨਦਾਰਦ॥

ਗਰਦਸਿ-ਫਿਰਨਾ, ਗੋਲ ਚਕਰ ਵਾਰੀ ਫਿਰਨਾ। ਅੱਯਾਮ-ਸਮਾ, ਵੇਲਾ। ਐ-ਸੰਬੋਧਨ ਪਦ। ਨਦਾਰਦ-ਨਹੀਂ ਰਖਦੇ। ਖੁਰਸ਼ੈਦ-ਸੂਰਜ। ਫ਼ਲਕ-ਅਕਾਸ਼। ਪੇਸ਼-ਅਗੇ। ਰੁਖਤ-ਮੂੰਹ ਤੇਰਾ।

ਅਰਥ—ਹੇ ਪ੍ਰੀਤਮ! ਤੇਰੀ ਅੱਖ ਦੇ ਚੱਕਰ ਦੀ ਬਰਾਬਰੀ) ਸਮੇਂ ਦਾ ਚੱਕਰ ਨਹੀਂ ਰੱਖਦਾ। ਅਕਾਸ਼ ਦਾ ਸੂਰਜ ਤੇਰੇ ਮੁਖ ਦੇ ਅਗੇ (ਆਪਣਾ) ਨਾਮ ਨਹੀਂ ਰੱਖਦਾ।

ਸੱਯਾਦਿ ਕਜ਼ਾ ਅਜ਼ ਪਏ ਦਿਲ ਬੁਰਦਨਿ ਆਸ਼ਿਕ॥
ਜੁਜ਼ ਹਲਕਾਏ ਜ਼ੁਲਫੇ ਤੋ ਦਿਗਰ ਦਾਮ ਨ ਦਾਰਦ॥

ਸੱਯਾਦਿ-ਸ਼ਕਾਰੀ। ਕਜ਼ਾ-ਮੌਤ। ਦਿਲ ਬੁਰਦਨਿ-ਜਿੰਦ ਕਢਣ ਵਾਸਤੇ। ਜੁਜ਼-ਬਿਨਾਂ। ਹਲਕਾਏ-ਘੇਰਾ-[ਭਾਵ-ਫਾਹੀ]। ਦਿਗਰ-ਹੋਰ ਦੂਜੀ। ਦਾਮ-ਰੱਸਾ, ਫਾਹੀ।

ਅਰਥ-ਮੌਤ (ਰੂਪ) ਸ਼ਿਕਾਰੀ, ਪ੍ਰੇਮੀ ਦੀ ਜਿੰਦ ਕਢਣ ਦੇ ਵਾਸਤੇ ਤੇਰੀ ਜੁਲਫ਼ ਦੀ ਫਾਹੀ ਤੋਂ ਬਿਨਾਂ ਹੋਰ (ਕੋਈ) ਦੂਜੀ ਫਾਹੀ ਨਹੀਂ ਦੇਖਦਾ।

ਈਂ ਉਮਰਿ ਗਿਰਾਂ ਮਾਯਾ ਗ਼ਨੀਮਤ ਸ਼ੁਮਰ ਆਖ਼ਿਰ॥
ਮਾ ਸੁਬਹੋ ਨ ਦੀਦੇਮ ਕਿ ਓ ਸ਼ਾਮ ਨ ਦਾਰਦ॥

ਈਂ-ਇਹ। ਗਿਰਾਂ-ਬਹੁਤ ਵਡੀ। ਮਾਯਾ-ਦੌਲਤ। ਗ਼ਨੀਮਤ-ਨਿਆਮਤ। ਸ਼ੁਮਰ-ਸ਼ੁਮਾਰ ਕਰ, ਗਿਣ। ਆਖ਼ਿਰ-ਓੜਕ! ਸੁਬਹੋ-ਸਵੇਰਾ। ਦੀਦੇਮ-ਵੇਖਿਆ ਮੈਂ। ਸ਼ਾਮ-ਸੰਝ ਸਮਾ, ਸੰਧਿਆ ਵੇਲਾ।