ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/84

ਇਹ ਸਫ਼ਾ ਪ੍ਰਮਾਣਿਤ ਹੈ

(੭੦)

ਅਰਥ–ਜਿਸ ਜਗ੍ਹਾਂ ਭੀ ਵੇਖਦੇ ਹਨ, ਤੇਰਾ ਜਮਾਲ ਦੇਖਦੇ ਹਨ। ਨਾਮ ਰਸੀਏ ਮਹਾਤਮਾਂ ਤੇਰੇ ਮੁਖੜੇ ਦਾ ਨਜ਼ਾਰਾ ਕਰਦੇ ਹਨ।

ਜਾਂ ਰਾ ਨਿਸਾਰਿ ਕਾਮਤੇ ਰਾਅਨਾ ਤੋਂ ਕਰ ਦਹ ਅੰਦ॥
ਦਿਲਹਾਇ ਮੁਰਦਾ ਜ਼ਿੰਦਹ ਜ਼ਿ ਬੂਇ ਤੋ ਮੇ ਕੁਨਦ॥

ਜਾਂ ਰਾ–ਜਾਨ ਨੂੰ। ਨਿਸਾਰਿ–ਵਾਰਨੇ, ਸਦਕੇ, ਕੁਰਬਾਨ। ਕਾਮਤੇ – ਕੱਦ, ਸਰੀਰ। ਰਾਅਨਾ–ਸੋਹਣਾ। [੨] ਸੋਹਲ। ਕਰਦਹ ਅੰਦ–ਕੀਤਾ ਨੇ। ਦਿਲਹਾਇ– [ਦਿਲ ਦਾ ਬ: ਬ:] ਦਿਲਾਂ। ਜ਼ਿੰਦਹ–ਜੀਉਂਦਾ। ਬੂਇ–ਸਰੀਧੀ, ਵਾਸ਼ਨਾ। ਤੋ–ਤੇਰੀ।

ਅਰਥ–(ਉਨ੍ਹਾਂ ਨੇ ਆਪਣੀ) ਜਾਨ ਨੂੰ ਤੇਰੇ ਸੋਹਣੇ ਸਰੀਰ ਤੋਂ ਸਦਕੇ ਕਰ ਦਿੱਤਾ ਹੈ। (ਜਿਨ੍ਹਾਂ ਦੇ) ਮੁਰਦੇ ਦਿਲਾਂ ਨੂੰ ਤੇਰੀ ਸੁਗੰਧੀ ਨੇ ਜੀਊਂਦਾ ਕੀਤਾ ਹੈ।

ਆਈਨਾ ਏ ਖ਼ੁਦਾਏ ਨੁਮਾ ਹਸਤ ਰੂਏ ਤੋ॥
ਦੀਦਾਰ ਹੱਕ ਜ਼ਿ ਆਈਨਾ ਰੂਇ ਤੋ ਮੇ ਕੁਨੰਦ॥


ਆਈਨਾ ਏ–ਸ਼ੀਸ਼ਾ, ਦਰਪਨ। ਖੁਦਾਏ–ਵਾਹਿਗੁਰੂ ਨੂੰ। ਨੁਮਾ–ਵਿਖਾਉਨ ਵਾਲਾ। ਹਸਤ–ਹੈ। ਰੁਏ ਤੋ–ਚੇਹਰਾ ਤੇਰਾ, ਤੇਰਾ ਮੁਖ। ਦੀਦਾਰ–ਦਰਸਨ। ਹੱਕ–ਸੱਚ, ਵਾਹਿਗੁਰੂ। ਜ਼ਿ–ਤੋਂ।

ਅਰਥ–ਵਾਹਿਗੁਰੂ ਨੂੰ ਵਿਖਾਉਣ ਵਾਲਾ ਸ਼ੀਸ਼ਾ ਤੇਰਾ ਚੇਹਰਾ ਹੈ। ਦਰਸ਼ਨ ਵਾਹਿਗੁਰੂ ਦਾ, ਤੇਰੇ ਮੁਖ (ਰੂਪ) ਸ਼ੀਸ਼ੇ ਤੋਂ ਕੀਤਾ ਹੈ।

ਤੀਰਹ ਦਿਲਾਂ ਕਿ ਚਸ਼ਮ ਨਦਾਰੰਦ ਮੁਤਲਿਕਨ॥
ਖ਼ੁਰਸ਼ੈਦ ਰਾ ਮੁਕਾਬਲਿ ਰੂਏ ਤੋ ਮੇਕੁਨੰਦ॥

ਤੀਰਹ–ਹਨੇਰੇ। ਕਿ–ਜੋ। ਚਸ਼ਮ–ਅੱਖਾਂ। ਨ ਦਾਨੰਦ–ਨਹੀਂ ਰਖਦੇ। ਮੁਤਲਿਕਨ–ਮੂਲੋਂ ਹੀ, ਬਿਲਕੁਲ ਹੀ। ਖੁਰਸ਼ੈਦ–ਸੂਰਜ। ਰਾ–ਦੇ।