ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/66

ਇਹ ਸਫ਼ਾ ਪ੍ਰਮਾਣਿਤ ਹੈ

(੫੨)

ਗਜ਼ਲ ਨੰ: ੧੫

ਅਜ਼ ਦੁ ਚਸ਼ਮੇ ਮਸਤ ਸੁਹਲਾ ਅਲਗ਼ਯਾਸ॥
ਅਜ਼ ਲਬੇ ਦਹਨੇ ਸ਼ਕਰਖ਼ਾਂ ਅਲਗ਼ਯਾਸ॥

ਦੁ ਚਸ਼ਮੇ-ਦੋਹੁੰ ਅੱਖਾਂ। ਸ਼ੁਹਲਾ - ਅੱਗ ਦੀ ਲਾਟ ਵਰਗੇ ਲਾਲ। ਅਲਗ਼ਯਾਸ-ਦੁਹਾਈ, ਤੋਬਾ। ਲਬੋ - ਬੁੱਲਾਂ ਤੇ। ਦਹਨੇ-ਮੂੰਹ। ਸ਼ਕਰਖਾਂ - ਮੁਸ਼ਕ੍ਰਾਉਣ ਵਾਲਾ, ਮਿੱਠਾ ਬੋਲਨ ਵਾਲਾ।

ਅਰਥ-ਸ਼ੋਅਲੇ ਵਾਂਗੂੰ ਤੇਜ਼ ਪੂਰਨ ਮਸਤ ਦੋਹਾਂ ਅੱਖਾਂ ਵਲੋਂ ਦੁਹਾਈ ਹੈ। ਮਿੱਠਾ ੨ ਮੁਸ਼ਕ੍ਰਾਉਣ ਵਾਲੇ ਬੁੱਲਾਂ ਤੇ ਮੂੰਹ ਵਲੋਂ ਦੁਹਾਈ ਹੈ।

ਵਾਇ ਬਰ ਨਫ਼ਸੇ ਕਿ ਬੇਹੂਦਹ ਗੁਜ਼ਸ੍ਤ॥
ਅਲਗ਼ਯਾਸ ਅਜ਼ ਗਫ਼ਲਤੇ ਮਾ ਅਲਗ਼ਯਾਸ॥

ਵਾਇ-ਸ਼ੋਕ। ਨਫ਼ਸੇ-ਦਮ, ਸ੍ਵਾਸ। ਬਰ-ਉਤੇ, ਉਪਰ। ਕਿ-ਜੋ। ਅਜ਼-ਵਲੋਂ। ਬੇਹੂਦਹ-ਬੇਅਰਥ। ਗੁਜ਼ਸਤ-ਲੰਘ ਗਿਆ, ਗੁਜ਼ਰ ਗਿਆ। ਗਫ਼ਲਤੇ-ਸੁਸਤੀ।

ਅਰਥ-ਅਫ਼ਸੋਸ ਹੈ, (ਉਸ) ਸ੍ਵਾਸ ਉਤੇ, ਜੋ ਬਿਅਰਥ ਗੁਜਰ ਗਿਆ ਹੈ। ਦੁਹਾਈ ਹੈ, ਗਫ਼ਲਤ ਵਲੋਂ ਮੇਰੀ ਦੁਹਾਈ ਹੈ।

ਅਜ਼ ਨਿਜ਼ਾਏ ਕੁਫ਼ਰੋ ਦੀਂ ਦਿਲ ਬਰਹਮ ਅਸ੍ਤ॥
ਬਰ ਦਰੇ ਦਰਗਾਹੇ ਮੌਲਾ ਅਲਗ਼ਯਾਸ॥

ਨਿਜ਼ਾਏ-[ਨਜ਼ਾ] ਝਗੜੇ। ਕੁਫ਼ਰੋ ਦੀ-ਕੁਫ਼ਰ ਤੇ ਦੀਨ,ਅਧਰਮ ਤੇ ਧਰਮ, ਨਾਸਤਕਤਾ ਤੇ ਆਸਕਤਾ, ਗੈਰ ਸ਼ਰਾਅ ਤੇ ਸ਼ਰਾਅ। ਬਰਹਮ-ਘਾਬਰਿਆ ਹੋਯਾ, ਅਸਤ-ਹੈ। ਬਰ-ਉਪਰ, ਅਗੇ। ਦਰੇ-ਬੂਹੇ। ਦਰਗਾਹੇ ਮੌਲਾ-ਰੱਬ ਦੀ ਦਰਗਾਹ, ਵਾਹਿਗੁਰੂ ਦੇ ਦਰਬਾਰ, ਸਤਸੰਗ। ਅਰਥ-ਧਰਮ-ਅਧਰਮ ਦੇ ਝਗੜਿਆਂ ਵਲੋਂ ਦਿਲ ਘਾਬਰਿਆ