ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/53

ਇਹ ਸਫ਼ਾ ਪ੍ਰਮਾਣਿਤ ਹੈ

(੩੯)

ਇਸ ਲਈ ਏਹ ਉਸ ਤੋਂ ਭੀ ਲੰਘ ਗਿਆ ਹੈ।

ਈਂ ਬਸਾਤੇ ਉਮਰ ਰਾ ਦਰਯਾਬ ਕੀ ਬਾਦੇ ਸਬਾ॥
ਅਜ਼ ਕੁਜਾ ਆਮਦ ਨ ਦਾਨਮ ਅਜ਼ ਕੁਜਾ ਖਾਹਦ ਗੁਜ਼ਸ੍ਤ॥

ਬਿਸਤੇ= ਪੂੰਜੀ, ਮੂੜੀ। ਦਰਯਾਬ - ਪਕੜ। ਕੀਂ - ਜੋ ਏਹ। ਬਾਦੇ ਸਬਾ - ਸਵੇਰ ਦੀ ਹਵਾ। ਅਜ਼ ਕੁਜਾ - ਕਿਥੋਂ। ਆਮਦ-ਆਈ। ਦਾਨਮ-ਜਾਣਦਾ ਮੈਂ।

ਅਰਥ—ਇਸ ਉਮਰ ਦੀ ਪੂੰਜੀ ਨੂੰ ਪਕੜ, ਕਿਉਂ ਜੋ ਏਹ ਸਵੇਰ ਦੀ ਹਵਾ (ਵਾਂਗੂੰ ਹੈ): ਮੈਂ ਨਹੀਂ ਜਾਣਦਾ, ਕਿਥੋਂ ਆਈ ਹੈ ਤੇ ਕਿਥੇ ਨੂੰ ਜਾ ਰਹੀ ਹੈ।

ਬਾਦਸ਼ਾਹੀਏ ਦੀ ਜਹਾਂ ਜੁਜ਼ ਸ਼ੋਰੋ ਗ਼ੌਗ਼ਾ ਬੇਸ਼ ਨੇਸ੍ਤ॥
ਪੇਸ਼ ਦਰਵੇਸ਼ੇ ਕਿ ਓ ਅਜ਼ ਮੁਦਾਅ ਖ਼ਾਹਦ ਗੁਜ਼ਸ੍ਤ॥

ਜਹਾਂ-ਜਹਾਨ, ਜਗਤ। ਸ਼ੋਰੋ ਗ਼ੌਗ਼ਾ-ਰੌਲਾ-ਰੱਪਾ, ਡੰਡ-ਰੌਲਾ। ਬੇਸ਼-ਬਹੁਤਾ। ਪੇਸ਼-ਅੱਗੇ, ਕੋਲ, ਸਾਹਮਣੇ। ਦਰਵੇਸ਼ੇ-ਫ਼ਕੀਰ ਦੇ। ਕਿ ਓ-ਜੇਹੜਾ ਕਿ। ਮੁਦਾਅ-ਕਾਮਨਾ, ਇਛਾ।

ਅਰਥ-ਇਸ ਜਗਤ ਦੀ ਬਾਦਸ਼ਾਹੀ, ਸ਼ੋਰ-ਸ਼ਰਾਬੇ ਤੋਂ ਬਿਨਾਂ, (ਹੋਰ) ਬਹੁਤਾ ਨਹੀਂ ਹੈ। ਉਸ ਦਰਵੇਸ਼ ਦੇ ਅੱਗੇ, ਜੇਹੜਾ ਕਿ ਕਾਮਨਾ ਤੋਂ ਲੰਘ ਗਿਆ ਹੈ।

ਭਾਵ——— ਜਿਸਦੀਆਂ ਕਾਮਨਾਂ ਮਿਟ ਗਈਆਂ ਹਨ, ਉਸਨੂੰ ਇਸ ਦੁਨੀਆ ਦੀ ਬਾਦਸ਼ਾਹੀ ਸ਼ੋਰ-ਸ਼ਰਾਬਾ ਹੀ ਦਿਸਦਾ ਹੈ।

ਅਜ਼ ਗੁਜ਼ਸਤਨਹਾ ਚਿ ਮੇ-ਪੁਰਸੀ ਦਹੀਂ ਦਹਿਰੇ ਖਰਾਬ॥
ਬਾਦਸ਼ਾਹ ਖਾਹਦ ਗੁਜ਼ਸ੍ਤੋ ਹਮ ਗਦਾ ਖ੍ਵਾਹਦ ਗੁਜ਼ਸ੍ਤ॥

ਗੁਜ਼ਸਤਨ-ਗੁਜ਼ਰ ਜਾਣਾ,ਮਰ ਜਾਣਾ। ਚਿ-ਕੀ। ਮੇ ਪੁਰਸੀ-ਪੁਛਦਾ ਹੈਂ।