ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/35

ਇਹ ਸਫ਼ਾ ਪ੍ਰਮਾਣਿਤ ਹੈ

(੨੧)

ਉਸ ਦੀਆਂ ਸਾਰੀਆਂ ਇਛਾਂ ਪੂਰੀਆਂ ਹੋ ਗਈਆਂ ਹਨ, ਤਦੇ ਹੀ ਸਤਿਗੁਰੂ ਜੀ ਨੇ 'ਮਨ ਜੀਤੈ ਜਗ ਜੀਤ' ਉਚਾਰਿਆ ਹੈ।

ਪੰਜਾਬੀ ਉਲਥਾ———

ਪ੍ਰੀਤਮ ਦੇ ਰਾਹ ਉਪਰ ਜਾਣਾ, ਨਾਲ ਗਰੀਬੀ ਹੁੰਦਾ ਏ।
ਦਿਲ ਵਿਚ ਪ੍ਰੀਤਮ ਪਿਆਰਾ ਵੱਸੇ, ਮੁਖ ਥੀਂ ਸਿਮਰਨ ਹੁੰਦਾ ਏ।
ਜਿਤ ਵਲ ਵੇਖਾਂ,ਉਤ ਵਲ ਸੱਜਣ,ਵਿਖਾਲ ਸੁ ਅਪਨਾ ਰੂਪ ਰਿਹਾ
ਪਰ ਇਹ ਸੁੰਦਰ ਨੂਰੀ ਦਰਸ਼ਨ, ਸਾਧ ਸੰਗਤ ਵਿਚ ਹੁੰਦਾ ਏ।
ਅੱਖਾਂ ਬੰਦ ਨਾ ਖੁਲ੍ਹਨ ਮੂਲੋਂ, ਪ੍ਰੀਤਮ ਤੇਰੇ ਦਰਸ ਬਿਨਾਂ,
ਜਦ ਕਿ ਸਾਰੀ ਖਲਕਤ ਦਾ ਹੀ ਦਰਸਨ ਉਸਦਾ ਹੁੰਦਾ ਏ।
ਦਿਲ ਐਨੇ ਨੂੰ ਚਾਣਨ ਕਰਦੀ, ਚਰਨ ਧੂੜਿ ਜੋ ਉਸਦੀ ਏ।
ਪਰ ਜੇ ਤੈਨੂੰ ਪਹਿਲਾਂ ਤੋਂ ਹੀ ਸੰਗ ਸੰਤ ਦਾ ਹੁੰਦਾ ਏ।
ਦਿਲੀ ਮੁਰਾਦ ਨ ਕਿਸ ਨੇ ਪਾਈ 'ਗੋਯਾ' ਜ਼ਰਾ ਵਿਚਾਰ ਕਰੀਂ,
ਜਿਸ ਕਿਸ ਦਾ ਆਪਣੇ ਮਨ ਸੇਤੀ ਹਰ ਛਿਨ ਹੀ ਜੰਗ ਹੁੰਦਾ ਏ।੫।

ਗ਼ਜ਼ਲ ਨੰ: ੬.

ਦਿਲ ਅਗਰ ਦਾਨਾ ਬਵਦ ਅੰਦਰ ਕਿਨਾਰਸ਼ ਯਾਰ ਹਸ੍ਤ॥
ਚਸ਼ਮ ਗਰ ਬੀਨਾ ਬਵਦ ਦਰ ਹਰ ਤਰਫ਼ ਦੀਦਾਰ ਹਸ੍ਤ॥

ਦਿਲ-ਮਨ। ਅਗਰ—ਜੇਕਰ। ਦਾਨਾ-ਸਿਆਣਾ, ਸਮਝ ਵਾਲਾ, ਵਿਚਾਰਵਾਨ। ਬਵਦ-ਹੋਵੇ, ਹੋ ਜਾਵੇ। ਅੰਦਰ-ਵਿਚ। ਕਿਨਾਰ-ਬਗਲ, ਬੁਕਲ, ਗੋਦੀ। ਸ਼-ਉਸ। ਯਾਰ-ਪ੍ਰੀਤਮ, ਪਿਆਰਾ ਬੇਲੀ। ਹਸਤ-ਹੈਗਾ ਹੈ, ਹੈ। ਚਸ਼ਮ-ਅੱਖ। ਗਰ—ਅਗਰ, ਜੇਕਰ। ਬੀਨਾ—ਵੇਖਣ ਵਾਲੀ। ਬਵਦ-ਹੋਵੇ। ਦਰ-ਵਿਚ। ਹਰ ਤਰਫ਼- ਸਾਰੀਆਂ ਦਿਸ਼ਾਂ। ਦੀਦਾਰ-ਦਰਸਨ। ਹਸਤ-ਹੈ।

ਅਰਥ———ਜੇਕਰ ਦਿਲ ਸਿਆਣਾ ਹੋ ਜਾਵੇ, (ਤਾਂ) ਉਸਦੀ ਬਗ਼ਲ