ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/200

ਇਹ ਸਫ਼ਾ ਪ੍ਰਮਾਣਿਤ ਹੈ

(੧੮੬)

ਵਾਲਾ ਨਹੀਂ ਹੁੰਦਾ। ਜੇਹੜੀ ਕਿ ਇਹ ਦੁਰਲਭ ਦੌਲਤ ਅਸਾਂ ਪਾਈ ਹੈ?

ਪੰਜਾਬੀ ਉਲਥਾ—

ਰਬ ਦੇ ਸਿਮਰਨ ਵਾਲੀ ਜਦ ਤੋਂ, ਖਬਰ 'ਨੰਦ' ਨੇ ਪਾਈ।
ਭਰਿਆ ਨਕੋ ਨੱਕ ਪਿਆਲਾ, ਅੰਮ੍ਰਿਤ ਕਿਥੋਂ ਪਾਈ?
ਭਾਗਾਂ ਵਿਚ ਨਾ ਹੋਰ ਕਿਸੇ ਦੇ, ਬਾਝੋਂ ਸੱਚੇ ਪ੍ਰੇਮੀ,
ਏਹ ਦੁਰਲਭ ਹੈ ਦੌਲਤ ਭਾਰੀ, ਜੋ ਸਾਡੇ ਹੱਥ ਆਈ।

੧੭

ਗੋਯਾ ਤਾ ਕੈ ਦਰੀਂ ਸਰਾਏ ਮਾਦੁਮ॥
ਗਾਹੇ ਲਾਜ਼ਿਮ ਸ਼ਵੀ ਓ ਗਾਹੇ ਮੁਲਜ਼ੂਮ॥
ਤਾ ਕੈ ਚੁ ਸਗਾਂ ਬਰ ਉਸਤਖ਼ਾਂ ਜੰਗ ਕੁਨੀ॥
ਦੁਨੀਆ ਮਾਲੂਮ ਅਹਿਲਿ ਦੁਨੀਆ ਮਾਲੂਮ॥

ਤਾ ਕੈ-ਕਿੰਨਾ ਚਿਰ ਤਕ। ਸਰਾਏ-ਸਰਾਂ, ਮੁਸਾਫ਼ਰਖਾਨਾ, (ਭਾਵ ਇਸ ਦੁਨੀਆ) ਮਾਦੂਮ-ਰਹਿਣਾ ਹੈ। ਗ਼ਾਹੇ-ਕਦੇ। ਲਾਜ਼ਿਮ-ਸ਼ਰਮਿੰਦਾ। (ਵਾ ਜ਼ਾਲਿਮ-ਜ਼ੁਲਮ ਕਰਰਨ ਵਾਲਾ)। ਮਲਜ਼ੂਮ-ਸ਼ਰਮਿੰਦਾ ਕਰਨ ਵਾਲਾ (ਵਾ ਮਜ਼ਲੂਮ-ਜ਼ੁਲਮ ਸਹਾਰਨ ਵਾਲਾ)। ਚੁ-ਵਾਗੂੰ। ਸਗਾਂ—ਕੁਤਿਆਂ। ਬਰ-ਉਤੇ। ਉਸਤਖਾਂ-ਹਡੀਆਂ। ਜੰਗ ਕੁਨੀ-ਤੂੰ ਲੜੇਂਗਾ। ਅਹਲਿ ਦੁਨੀਆ-ਦੁਨੀਆ ਵਾਲਿਆਂ ਨੂੰ।

ਅਰਥ–ਨੰਦ ਲਾਲ! ਕਿੰਨਾ ਚਿਰ ਇਸ ਦੁਨੀਆਂ ਵਿਚ ਕਾਇਮ ਰਹੇਂਗਾ? ਕਦੇ ਸ਼ਰਮਿੰਦਾ ਹੁੰਦਾ ਹੈਂ ਅਤੇ ਕਦੇ ਸ਼ਰਮਿੰਦਾ ਕਰਦਾ ਹੈਂ (ਅਥਵਾ-ਕਦੇ ਜ਼ੁਲਮ ਕਰਨ ਵਾਲਾ ਹੁੰਦਾ ਹੈ ਅਤੇ ਕਦੇ ਜ਼ੁਲਮ ਸਹਾਰਨ ਵਾਲਾ ਹੁੰਦਾ ਹੈ)। ਕਿੰਨਾ ਚਿਰ ਕੁਤਿਆਂ ਵਾਂਗੂੰ (ਇਨ੍ਹਾਂ ਭੋਗਾਂ ਰੂਪ) ਹੱਡੀਆਂ ਲਈ ਤੂੰ ਲੜਦਾ ਰਹੇਂਗਾ? (ਜਦ ਕਿ) ਦੁਨੀਆ ਨੂੰ ਪਤਾ ਹੈ