ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/198

ਇਹ ਸਫ਼ਾ ਪ੍ਰਮਾਣਿਤ ਹੈ

(੧੮੪)

ਅਜ਼ ਖ਼ੇਸ਼ ਗ਼ੁਜ਼ਸ਼ਤੇਮ ਖ਼ੁਦਾ ਯਾਫ਼ਤਾ ਏਮ॥

ਹਾਸਿਲ-ਪ੍ਰਾਪਤ, ਮਿਲੀ ਹੈ। ਆਂ-ਉਸ। ਯਾਫ਼ਤਾ ਏਮ-ਪਾਯਾ ਹੈ, ਲੱਭਾ ਹੈ। ਯਾਦ ਖ਼ੁਦ-ਰਬ ਦਾ ਸਿਮਰਨ। ਹਸਤੀ-ਹੋਂਦ। ਖ਼ੇਸ਼ਤਨ-ਆਪਣੀ, ਮਮਤਾ। ਬੂਦ-ਹੋ ਗਈ ਹੈ। ਅਜ਼ੀਮ-ਵਡੀ। ਖ਼ੇਸ਼-ਆਪਣੇ ਆਪ। ਗ਼ੁਜ਼ਸ਼ਤੇਮ-ਲੰਘ ਗਿਆ ਹਾਂ, ਮੈਂ।

ਅਰਥ–(ਜੋ) ਉਮਰਾ ਮਿਲੀ ਹੈ, ਉਸ ਵਿਚੋਂ ਅਸਾਂ ਕੀ ਲਭਾ ਹੈ? ਦੋਹੁੰ ਲੋਕਾਂ ਦੇ ਸਾਰੇ (ਪਦਾਰਥਾਂ ਵਿਚੋਂ) ਵਾਹਿਗੁਰੂ ਦਾ ਸਿਮਰਨ ਹੀ ਲੱਭਾ ਹੈ। (ਜੋ) ਮਮਤਾ ਦੀ ਹੋਂਦ ਹੈ, ਏਹ ਵਡੀ ਬਲਾ ਹੋ ਗਈ ਹੈ। (ਜੋ) ਮੈਂ ਆਪਣੇ ਆਪ ਤੋਂ ਲੰਘ ਗਿਆ ਹਾਂ, (ਇਸ) ਤੋਂ ਵਾਹਿਗੁਰੂ ਨੂੰ ਲੱਭਾ ਹੈ।

ਪੰਜਾਬੀ ਉਲਥਾ–


ਉਮਰਾ ਬੀਤ ਗਈ ਜੋ ਸਾਰੀ, ਉਸ ਤੋਂ ਨਫਾ ਕੀ ਪਾਇਆ?
ਪਦਾਰਥ ਦੋਹੁੰ ਲੋਕਾਂ ਦੇ ਵਿਚੋਂ, ਸਿਮਰਨ ਲਾਭ ਉਠਾਇਆ।
ਮਮਤਾਂ ਹੋਂਦ ਜੁ ਬੈਠੀ ਦਿਲ ਵਿਚ, ਵਡੀ ਏਹੋ ਬਲਾ ਹੈ,
ਅਪਣੇ ਆਪ ਤੋਂ ਬੀਤ ਗਿਆ ਜੋ, ਏਹੋ ਵਾਹਿਗੁਰੂ ਪਾਇਆ।

੧੫

ਅਜ਼ ਖਾਕਿ ਦਰਿ ਤੋ ਤੂਤੀਆ ਯਾਫ਼ਤਾ ਏਮ॥
ਕਜ਼ ਦੌਲਤਿ ਆਂ ਨਸ਼ਵੋ ਨੁਮਾ ਯਾਫ਼ਤਾਏਮ॥
ਮਾ ਸਿਜਦਾ ਬਰੂਇ ਗ਼ੈਰਿ ਦੀਗਰ ਨ ਕੁਨੇਮ॥
ਦਰ ਖ਼ਾਨਾ ਏ ਦਿਲ ਨਕਸ਼ਿ ਖ਼ੁਦਾ ਯਾਫ਼ਤਾਏਮ

ਖ਼ਾਕਿ-ਧੂੜੀ ਤੋਂ। ਦਰਿ ਤੋ-ਤੇਰੇ ਦਰ ਦੀ। ਤੂਤੀਆ-ਮਮੀਰਾ। ਯਾਫ਼ਤ-ਏਮ-ਪਾਇਆ ਹੈ। ਕਜ਼-[ਕ+ਜ਼] ਜੋ ਕਿ। ਆਂ-ਉਸ। ਨਸ਼ਵੋ